26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਾਤਾਵਰਨ 'ਚ ਆ ਰਹੀ ਗਿਰਾਵਟ ਮਨੁੱਖ ਤੇ ਜੀਵ ਜੰਤੂਆਂ ਲਈ ਖ਼ਤਰੇ ਦੀ ਘੰਟੀ-ਪਠਲਾਵਾ ਸੰਸਥਾ

Ad Position 21
No active advertisement
ਅਜੀਤ ਡੈਸਕ 08-06-2026
ਬੰਗਾ, 7 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮੌਕੇ 'ਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ ਅਤੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਦੀ ਅਗਵਾਈ ਹੇਠ ਇਕ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਵਾਤਾਵਰਨ ਦੀ ਵਰਤਮਾਨ ਸਥਿਤੀ 'ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਮੁਖੀ ਸਿਹਤ ਸੇਵਾਵਾਂ ਡਾ. ਪਰਮਿੰਦਰ ਸਿੰਘ ਵਾਰੀਆ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਸੰਦੀਪ ਕੁਮਾਰ ਗੌੜ ਅਤੇ ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ ਨੇ ਆਖਿਆ ਕਿ ਵਾਤਾਵਰਨ ਦੀ ਸਮੱਸਿਆਂ ਪੂਰੀ ਦੁਨੀਆ ਖਾਸ ਤੌਰ 'ਤੇ ਭਾਰਤ ਵਿਚ ਸਥਿਤੀ ਗੰਭੀਰ ਬਣ ਰਹੀ ਹੈ ਜਿਥੋਂ ਤੱਕ ਪੰਜਾਬ ਦੀ ਗੱਲ ਹੈ ਹਲਾਤ ਬੇਹੱਦ ਚਿੰਤਾ ਤੇ ਡਰਾਉਣੇ ਬਣ ਰਹੇ ਹਨ | ਪੰਜਾਬ ਵਿਚ ਮੁੱਖ ਤੌਰ 'ਤੇ ਪ੍ਰਦੂਸ਼ਣ ਦੇ ਵਿਗਾੜ ਦਾ ਕਾਰਣ ਘਟ ਰਹੇ ਜੰਗਲ ਤੇ ਵਾਤਾਵਰਨ ਵਿਚ ਤਬਦੀਲੀ ਮੁੱਖ ਹਨ | ਬੁਲਾਰਿਆਂ ਨੇ ਸਰਕਾਰਾਂ ਅਤੇ ਆਮ ਸਮਾਜ ਨੂੰ ਖ਼ਬਰਦਾਰ ਕਰਦਿਆਂ ਆਖਿਆ ਕਿ ਸਾਡੇ ਘਰਾਂ ਦੇ ਕੂੜੇ ਕਰਕਟ ਦੀ ਸਮੱਸਿਆ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿਤਾ ਹੈ | ਇਹ ਨਾਜ਼ੁਕ ਸਥਿਤੀ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦੀ ਹੋਈ ਹੁਣ ਪਿੰਡਾਂ ਦੀ ਬਰੂਹਾਂ ਤੱਕ ਅੱਪੜ ਗਈ ਹੈ | ਜਿਥੋਂ ਤੱਕ ਬੂਟੇ ਲਗਾਉਣ ਦੀ ਗੱਲ ਹੈ ਸਮਾਜ ਦਾ ਵੱਡਾ ਹਿੱਸਾ ਇਸ ਪਾਸੇ ਵੱਲ ਵੀ ਆਪਣੀ ਨਕਰਾਤਮਕ ਭੂਮਿਕਾ ਨਿਭਾ ਰਿਹਾ ਹੈ | ਬੁਲਾਰਿਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਇਨ੍ਹਾਂ ਹਾਲਾਤਾਂ ਵਿਚ ਇਸ ਧਰਤੀ 'ਤੇ ਵਰਤਮਾਨ ਜੀਵਨ ਦੇ ਨਾਲ-ਨਾਲ ਭਵਿੱਖੀ ਜ਼ਿੰਦਗੀਆਂ ਦੇ ਜੀਵਨ ਲਈ ਖ਼ਤਰੇ ਦੀ ਘੰਟੀ ਕਿਹਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਵਿੱਦਿਆ ਦੇਵੀ ਆਦੋਆਣਾ ਦੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਸ਼ੁੱਧ ਵਾਤਾਵਰਨ ਬਗੈਰ ਚੰਗੀ ਸਿਹਤ ਦੀ ਆਸ ਅਧੂਰੀ-ਡਾ. ਨੀਨਾ ਸ਼ਾਂਤ
Ad Position 24