ਦਸੂਹਾ, 7 ਜੂਨ (ਭੁੱਲਰ)-ਪ੍ਰੀ-ਐੱਸ. ਆਈ. ਆਰ. ਮੈਪਿੰਗ ਲਈ ਇਕ ਵਿਸ਼ੇਸ਼ ਕੈਂਪ ਪੋਲਿੰਗ ਬੂਥ 'ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ | ਇਸ ਸੰਬੰਧੀ ਸਹਾਇਕ ਨੋਡਲ ਅਫ਼ਸਰ (ਸਵੀਪ) ਡਾ. ਕੁਲਦੀਪ ਮਨਹਾਸ ਵਲੋਂ ਦੱਸਿਆ ਗਿਆ ਕਿ ਵਿਸ਼ੇਸ਼ ਤੌਰ 'ਤੇ ਜਿਨ੍ਹਾਂ ਵੋਟਰਾਂ ਦੀਆਂ ਮੈਪਿੰਗ ਹਾਲੇ ਤੱਕ ਨਹੀਂ ਹੋਈ, ਤਾਂ ਉਨ੍ਹਾਂ ਦੀਆਂ ਉਨ੍ਹਾਂ ਦੇ ਸੰਬੰਧਿਤ ਪੋਲਿੰਗ ਬੂਥ 'ਤੇ ਇਹ ਪ੍ਰਕਿਰਿਆ ਪੂਰੀ ਕੀਤੀ ਗਈ | ਇਸ ਲਈ ਬੀ. ਐੱਲ. ਓ. ਉਥੇ ਸਹਾਇਤਾ ਲਈ ਉਪਲੱਬਧ ਸਨ | ਉੜਮੁੜ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਐੱਸ. ਆਈ. ਆਰ. ਵਾਰੇ ਜਾਗਰੂਕ ਕੀਤਾ | ਇਸ ਮੌਕੇ ਪ੍ਰੋ. ਦਕਸ਼ ਸੋਹਲ ਨੋਡਲ ਅਫ਼ਸਰ ਸਵੀਪ, ਸੁਪਰਵਾਈਜ਼ਰ ਅਤੇ ਬੀ. ਐਲ. ਓ. ਸ਼ਾਮਿਲ ਸਨ |