24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ ਮੌਕੇ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 11-06-2026
ਬੰਗਾ, 10 ਜੂਨ (ਸੁਰਿੰਦਰ ਸਿੰਘ ਕਰਮ ਲਧਾਣ)-ਸਿੱਖ ਕੌਮ ਦੇ ਉਘੇ ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ ਸਬੰਧੀ ਗੁਰਦੁਆਰਾ ਸ਼ਹੀਦ ਬਾਬਾ ਧਰਮ ਸਿੰਘ ਮਹੱਲਾ ਸ੍ਰੀ ਕਿ੍ਸ਼ਨ ਨਗਰ ਬੰਗਾ ਵਿਖੇ ਬਰਸੀ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਮੁੱਖ ਸੇਵਾਦਾਰ ਉਪਕਾਰ ਸਿੰਘ ਸੋਨੂੰ, ਬੀਬੀ ਬਲਵਿੰਦਰ ਕੌਰ, ਹਿੰਮਤ ਤੇਜਪਾਲ ਕੌਸਲਰ ਬੰਗਾ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਸ਼ਰਧਾ ਪੂਰਵਕ ਨਾਲ ਮਨਾਈ ਗਈ | ਇਸ ਮੌਕੇ 'ਤੇ ਰੱਖੇ ਹੋਏ 16 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਪੰਥਕ ਕੀਰਤਨੀ ਜਥੇ ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਵਰਿੰਦਰ ਸਿੰਘ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਗੁਰੂਘਰ ਦੇ ਸੇਵਾਦਾਰ ਗੁਲਾਬ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਅਰਸਵੀਰ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਹਰਜੀਤ ਸਿੰਘ ਰੰਧਾਵਾ ਡੀ.ਐਸ.ਪੀ ਬੰਗਾ, ਮੁੱਖ ਸੇਵਾਦਾਰਾਂ ਵਿਚ ਬੀਬੀ ਬਲਵਿੰਦਰ ਕੌਰ, ਉਪਕਾਰ ਸਿੰਘ ਸੋਨੂੰ, ਹਿਮੰਤ ਤੇਜਪਾਲ ਐਮ.ਸੀ ਬੰਗਾ, ਜਸਵਿੰਦਰ ਕੁਮਾਰ, ਅਮਰਜੀਤ ਸਿੰਘ ਸਬਜੀ ਮੰਡੀ ਸੁਪਰਵਾਈਜ਼ਰ ਨਰਿੰਦਰ ਕੁਮਾਰ, ਨਰੇਸ਼ ਕੁਮਾਰ ਮਹਿਮੀ, ਜਤਿੰਦਰ ਸਿੰਘ ਬੇਦੀ, ਬਾਬਾ ਰੇਸ਼ਮ ਸਿੰਘ ਜੀਂਦੋਵਾਲ, ਬਲਵਿੰਦਰ ਸਿੰਘ, ਲਛਮਣ ਸਿੰਘ, ਸੁਰਿੰਦਰ ਕੁਮਾਰ, ਚੈਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਐਮ. ਪੀ. ਸਵ. ਹਰਭਜਨ ਲਾਖਾ ਦਾ ਬਰਸੀ ਸਮਾਗਮ 14 ਨੂੰ ਅਗਲੀ ਖ਼ਬਰ ਕੱਲ੍ਹ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਪੇਂਡੂ ਮਜ਼ਦੂਰ ਯੂਨੀਅਨ ਦਾ ਵਫਦ ਮਿਲੇਗਾ ਬੀ. ਡੀ. ਪੀ. ਓ. ਨਵਾਂਸ਼ਹਿਰ...
Ad Position 24