24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰੋਜ਼ਾ ਪੰਜ ਪੀਰ ਬਘੌਰਾ ਦਾ ਮੇਲਾ 13, 14 ਨੂੰ

Ad Position 21
No active advertisement
ਅਜੀਤ ਡੈਸਕ 11-06-2026
ਨਵਾਂਸ਼ਹਿਰ, 10 ਜੂਨ (ਹਰਮਿੰਦਰ ਸਿੰਘ ਪਿੰਟੂ)-ਰੋਜਾ ਪੰਜ ਪੀਰ ਪਿੰਡ ਬਘੋਰਾ ਦਾ ਸਾਲਾਨਾ ਮੇਲਾ 13 ਅਤੇ 14 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਮਾਸਟਰ ਪਰਵਿੰਦਰ ਸਿੰਘ ਸਟੇਟ ਅਵਾਰਡੀ ਅਤੇ ਪ੍ਰਬੰਧਕ ਕਮੇਟੀ ਰੋਜ਼ਾ ਪੰਜ ਪੀਰ ਨੇ ਦੱਸਿਆ ਕੀ ਸਮੂਹ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਪਿੰਡ ਬਘੌਰਾ ਦੀ ਸੰਗਤ ਵੱਲੋਂ ਸਲਾਨਾ ਮੇਲੇ ਮੌਕੇ 13 ਜੂਨ ਸ਼ਾਮ 5 ਵਜੇ ਝੰਡੇ ਦੀ ਰਸਮ ਉਪਰੰਤ ਕਵਾਲੀਆਂ ਪ੍ਰੇਮ ਕਵਾਲ ਪਨਾਮ ਵਾਲੇ ਅਤੇ ਰਾਤ 9 ਵਜੇ ਜਸਵਿੰਦਰ ਵਿਰਦੀ ਐਂਡ ਪਾਰਟੀ ਬਲਾਚੌਰ ਵਾਲੇ ਨਕਲਾਂ ਪੇਸ਼ ਕਰਨਗੇ | ਦੂਸਰੇ ਦਿਨ 14 ਜੂਨ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਹੁਸ਼ਿਆਰ ਮਾਹੀ-ਰਮਨ ਸੱਗੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤ ਨੂੰ ਲਵਲੀ ਨਕਾਲ ਪਾਰਟੀ ਨਕਲਾਂ ਪੇਸ਼ ਕਰਨਗੇ | ਇਸ ਮੌਕੇ ਪੰਜਵੀਂ, ਅੱਠਵੀਂ, ਦਸਵੀਂ, ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜਸਪ੍ਰੀਤ ਸਿੰਘ ਮਾਨ, ਮਨੋਜ ਪੁਰਤਗਾਲ, ਗਗਨੀ ਦੁਬਈ, ਅਵਿਨਾਸ਼ ਬਾਲੀ ਇਟਲੀ, ਹਨੀ ਰੱਤੂ, ਪ੍ਰਦੀਪ ਦੁਬਈ, ਭੁਪਿੰਦਰ ਕੁਮਾਰ ਗਰੀਸ, ਗੁਰਮੁਖ ਦੁਬਈ, ਪਰਮਿੰਦਰ, ਹਰਜੋਤ, ਲਵਪ੍ਰੀਤ, ਗੁਰਸ਼ਿੰਦਰ ਮਾਨ, ਮਹੇਸ਼ ਸ਼ਾਰਦਾ, ਜਸਪ੍ਰੀਤ ਗੁੱਡੂ, ਜਸਪ੍ਰੀਤ ਮਾਨ, ਮਨੋਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਵਿਭਾਗ ਤੇ ਸਰਕਾਰਾਂ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਪ੍ਰਦੂਸ਼ਿਤ ਹਵਾ ਤੇ ਪਾਣੀ ਨਾਲ ਟੌਂਸਾ ਖੇਤਰ ਦੇ ਲ... ਅਗਲੀ ਖ਼ਬਰ ਸਾਬਕਾ ਐਮ. ਪੀ. ਸਵ. ਹਰਭਜਨ ਲਾਖਾ ਦਾ ਬਰਸੀ ਸਮਾਗਮ 14 ਨੂੰ
Ad Position 24