22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਪੰਚ ਪੰਚ ਯੂਨੀਅਨ ਬਲਾਕ ਸੜੋਆ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 12-06-2026
ਮਜਾਰੀ/ਸਾਹਿਬਾ, 11 ਜੂਨ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਵਿਖੇ ਬਲਾਕ ਸੜੋਆ ਦੇ ਪਿੰਡਾਂ ਦੇ ਸਰਪੰਚਾਂ ਪੰਚਾਂ ਵਲੋਂ ਆਪਣੀ ਮੀਟਿੰਗ ਕਰਕੇ ਜਥੇਬੰਦੀ ਦਾ ਗਠਨ ਕੀਤਾ | ਇਸ ਮੌਕੇ ਸਰਬਸੰਮਤੀ ਨਾਲ 15 ਮੈਂਬਰੀ ਬਲਾਕ ਪੱਧਰੀ ਕਮੇਟੀ ਚੁਣੀ ਗਈ ਤੇ ਕਮੇਟੀ ਵਲੋਂ ਪ੍ਰੇਮ ਰੱਕੜ ਜਨਰਲ ਸਕੱਤਰ, ਜੋਗਾ ਸਿੰਘ ਨਾਗਰਾ ਪ੍ਰਧਾਨ ਤੇ ਗੁਰਨਾਮ ਸਿੰਘ ਖੰਡੂਪੁਰ ਖਜ਼ਾਨਚੀ ਚੁਣੇ ਗਏ | ਸਰਪੰਚ ਕਸ਼ਮੀਰ ਸਿੰਘ ਗੁਲਪੁਰ, ਗੁਰਦੀਪ ਸਿੰਘ ਛਦੌੜੀ, ਚਮਨ ਲਾਲ ਸਾਹਿਬਾ, ਬਲਜਿੰਦਰ ਕੌਰ ਬਕਾਪੁਰ, ਭਾਰਤੀ ਵਸ਼ਿਸ਼ਟ ਸੜੋਆ, ਬਚਿੱਤਰ ਸਿੰਘ ਭਾਰਾਪੁਰ, ਗੁਰਮੁਖ ਸਿੰਘ ਅਟਾਲ ਮਜਾਰਾ, ਸੁਰਜੀਤ ਸਿੰਘ ਪੈਲੀ, ਸੁਰਿੰਦਰ ਪਾਲ ਸਾਹਦੜਾ ਹੈਪੀ ਰਾਣਾ, ਕੁਲਵਿੰਦਰ ਸਿੰਘ ਗੋਰਾ, ਕੁਲਵੰਤ ਸਿੰਘ ਖੁਰਦਾ ਸਾਰੇ ਕਮੇਟੀ ਮੈਂਬਰ ਚੁਣੇ ਗਏ | ਇਕੱਠ ਵਿਚ ਗ੍ਰਾਮ ਪੰਚਾਇਤਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਬਲਾਕ ਸੜੋਆ ਦੇ ਸਰਪੰਚ, ਪੰਚ ਸੰਵਿਧਾਨ ਦੀ 73ਵੀਂ, 74ਵੀਂ ਸੋਧ ਅਨੁਸਾਰ ਮਿਲੇ ਅਧਿਕਾਰਾਂ ਤੋਂ ਵੰਚਿਤ ਹਨ | ਪਿੰਡਾਂ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਵਿੱਚ ਗ੍ਰਾਮ ਪੰਚਾਇਤਾਂ ਦਾ ਯੋਗਦਾਨ ਨਾ ਦੇ ਬਰਾਬਰ ਹੈ | ਪਿੰਡਾਂ ਦੇ ਵਿਕਾਸ ਲਈ ਖਰੀਦ ਕੀਤੀ ਸਮੱਗਰੀ ਵਿੱਚ ਗ੍ਰਾਮ ਪੰਚਾਇਤਾਂ ਨੂੰ ਪੁੱਛਿਆ ਨਹੀਂ ਜਾ ਰਿਹਾ | ਪਿੰਡ ਦੇ ਫੁੱਟਕਲ ਕੰਮ ਕਰਨ ਲਈ ਬਹੁਤ ਸਾਰੀਆਂ ਗ੍ਰਾਮ ਪੰਚਾਇਤਾਂ ਕੋਲ ਅਖਤਿਆਰੀ ਫੰਡ ਨਹੀਂ | ਪਿੰਡ ਵਿਚ ਸਫ਼ਾਈ, ਲਾਈਟਾਂ ਦੀ ਰਿਪੇਅਰ, ਪੰਚਾਇਤ ਦੀਆਂ ਸਰਕਾਰੀ ਸੰਸਥਾਵਾਂ ਦੀਆਂ ਇਮਾਰਤਾਂ ਦੀ ਰਿਪੇਅਰ ਰੰਗ ਰੋਗਨ ਲਈ ਕੋਈ ਫੰਡ ਨਹੀਂ, ਪਿੰਡਾਂ ਵਿਚ ਨਸ਼ੇ ਦੀ ਸਮੱਸਿਆਂ ਨੇ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ | ਇਸ ਸਮੱਸਿਆਂ ਦੇ ਹੱਲ ਲਈ ਪੰਚਾਇਤਾਂ ਵਿੱਤੀ ਸਾਧਨਾਂ ਤੋਂ ਖਾਲੀ ਹਨ | ਪੰਜਾਬ ਸਰਕਾਰ ਦੀਆਂ ਗ੍ਰਾਂਟਾਂ ਵੰਡਣ ਵਿੱਚ ਰਾਜਸੱਤਾ ਉੱਪਰ ਕਾਬਜ਼ ਕਰਤਿਆਂ ਧਰਤਿਆਂ ਵਲੋਂ ਵਿਤਕਰਾ ਕੀਤਾ ਜਾ ਰਿਹਾ ਹੈ | ਜਦ ਕਿ ਸਰਕਾਰੀ ਗ੍ਰਾਂਟ ਹਰ ਪਿੰਡ ਦੀ ਆਬਾਦੀ ਅਨੁਸਾਰ ਜਾਰੀ ਹੋਣੀ ਚਾਹੀਦੀ ਹੈ | ਗ੍ਰਾਮ ਪੰਚਾਇਤਾਂ ਦੀਆਂ ਨਿਯਮਾਂ ਅਨੁਸਾਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਮੀਟਿੰਗਾਂ ਨਹੀਂ ਕਰਾਈਆਂ ਜਾ ਰਹੀਆਂ, ਗ੍ਰਾਮ ਸਭਾ ਦੀਆਂ ਮੀਟਿੰਗਾਂ ਦਾ ਵਿਭਾਗ ਕੋਈ ਸ਼ਡਿਊਲ ਜਾਰੀ ਨਹੀਂ ਕਰਦਾ ਹੈ | ਗ੍ਰਾਮ ਪੰਚਾਇਤਾਂ ਦੇ ਇਕੱਠ ਨੇ ਜ਼ੋਰਦਾਰ ਮੰਗ ਕੀਤੀ ਕਿ ਉਨ੍ਹਾਂ ਦੇ ਬਣਦੇ ਅਧਿਕਾਰਾਂ ਅਨੁਸਾਰ ਪਿੰਡਾਂ ਦੇ ਵਿਕਾਸ ਕੰਮਾਂ ਲਈ ਖੁੱਲ੍ਹ ਦਿੱਤੀ ਜਾਵੇ | ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਲਦ ਭਵਿੱਖ ਵਿਚ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਸੰਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੜੋਆ ਨੂੰ ਮੰਗ ਪੱਤਰ ਦੇਕੇ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਗੱਲਬਾਤ ਕਰਨਗੇ | ਇਕੱਤਰਤਾ ਨੂੰ ਹਰਭਜਨ ਸਿੰਘ, ਗੁਰਨਾਮ ਸਿੰਘ ਟੱਪਰੀਆਂ, ਜਸਪਾਲ ਸਿੰਘ, ਗੋਪਾਲ ਸਿੰਘ, ਮਹਿੰਦਰ ਸਿੰਘ, ਧਰਮਪਾਲ, ਬਲਵੀਰ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ, ਨਰੇਸ਼ ਰਾਣਾ, ਮਨਜੀਤ, ਹਰਭਜਨ ਲਾਲ, ਪਰਮਜੀਤ ਕੁਮਾਰ, ਦਾਰਾ ਸਿੰਘ, ਪ੍ਰਵੀਨ ਕੁਮਾਰ, ਕਰਨੈਲ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੜੋਆ ਦੀ ਕਰੋੜਾਂ ਦੀ ਬਿਲਡਿੰਗ ਕਦੋਂ ਹੋਵੇਗੀ ਜਨਤਾ ਦੇ ਸਪੁਰਦ? ਕਿਤੇ 'ਸਫ਼ੈਦ ਹਾਥੀ' ਨਾ ਬਣ ਜਾਵੇ ਪ੍ਰਾਜੈਕਟ-ਪ੍ਰਵੀਨ... ਅਗਲੀ ਖ਼ਬਰ ਪਿੰਡ ਪੈਲੀ ਵਿਖੇ ਕੰਢੀ ਕੈਨਾਲ ਨਹਿਰ ਦਾ ਪਾਇਲਟ ਪ੍ਰਾਜੈਕਟ ਪੰਜਾਬ ਦਾ ਪਹਿਲਾ ਪ੍ਰਾਜੈਕਟ-ਸਭਰਵਾਲ ਐਕਸੀਅਨ
Ad Position 24