ਹਾਜੀਪੁਰ, 11 ਜੂਨ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਵਿਖੇ ਪੁਲਿਸ ਮੁਖੀ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਇਕ ਵਿਅਕਤੀ 'ਤੇ ਧੋਖਾਧੜੀ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਦਰਸ਼ਨ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਖਿਜਰਪੁਰ ਥਾਣਾ ਹਾਜੀਪੁਰ ਨੇ 21 ਸਤੰਬਰ 2025 ਨੂੰ ਪੁਲਿਸ ਮੁਖੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਸੀ ਕਿ ਪਵਨ ਕੁਮਾਰ ਪੁੱਤਰ ਕਰਮ ਚੰਦ ਵਾਸੀ ਬਹਿਨੰਗਲ ਥਾਣਾ ਤਲਵਾੜਾ ਨੇ ਉਸ ਨਾਲ 4 ਲੱਖ 90 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ, ਜਿਸ ਦੀ ਜਾਂਚ ਤੋਂ ਬਾਅਦ ਹਾਜੀਪੁਰ ਪੁਲਿਸ ਨੇ ਪਵਨ ਕੁਮਾਰ ਪੁੱਤਰ ਕਰਮ ਚੰਦ ਵਾਸੀ ਬਹਿਨੰਗਲ ਥਾਣਾ ਤਲਵਾੜਾ ਹੁਸ਼ਿਆਰਪੁਰ 'ਤੇ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |