21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਮਾਜਿਕ ਆਰਥਿਕ ਜਨਗਣਨਾ ਲਈ ਡਿਊਟੀਆਂ ਦੂਰ ਲਗਾਉਣ ਦੇ ਨਤੀਜਨ ਅਧਿਆਪਕਾਂ 'ਚ ਰੋਸ ਦੀ ਲਹਿਰ

Ad Position 21
No active advertisement
ਅਜੀਤ ਡੈਸਕ 12-06-2026
ਰਾਮਗੜ੍ਹ ਸੀਕਰੀ, 11 ਜੂਨ (ਕਟੋਚ)-ਸਮਾਜਿਕ-ਆਰਥਿਕ ਜਨਗਣਨਾ-2026 ਲਈ ਬਲਾਕ ਤਲਵਾੜਾ ਨਾਲ ਸੰਬੰਧਿਤ ਸਕੂਲਾਂ ਦੇ ਕਰੀਬ ਦੋ ਦਰਜਨ ਅਧਿਆਪਕਾਂ ਦੀ ਡਿਊਟੀ ਮੁਕੇਰੀਆਂ ਹਲਕੇ ਦੇ ਵੱਖ-ਵੱਖ ਬੂਥਾਂ 'ਤੇ ਲਗਾਉਣ ਦੇ ਨਤੀਜਨ ਅਧਿਆਪਕਾਂ 'ਚ ਪ੍ਰਸ਼ਾਸਨ ਪ੍ਰਤੀ ਡੂੰਘਾ ਰੋਸ ਪਾਇਆ ਜਾ ਰਿਹਾ ਹੈ | ਪੀੜਤ ਅਧਿਆਪਕਾਂ ਨੇ ਦੱਸਿਆ ਕਿ ਐਸ. ਡੀ. ਐਮ. ਮੁਕੇਰੀਆਂ ਵਲੋਂ ਬੀਤੇ ਦਿਨ ਜਾਰੀ ਹੁਕਮਾਂ 'ਚ ਬਲਾਕ ਤਲਵਾੜਾ ਨਾਲ ਸੰਬੰਧਿਤ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਘਰਾਂ ਅਤੇ ਸਕੂਲਾਂ ਤੋਂ ਕਰੀਬ 60-65 ਕਿਲੋਮੀਟਰ ਦੂਰ ਬੂਥਾਂ 'ਤੇ ਲਗਾ ਦਿੱਤੀ ਹੈ ਜੋ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨਾਲ ਸ਼ਰੇਆਮ ਧੱਕਾ ਹੈ | ਉਨ੍ਹਾਂ ਰੋਸ ਪ੍ਰਗਟਾਇਆ ਕਿ ਪ੍ਰੰਚਡ ਤੇ ਤਪਤੀ ਗਰਮੀ ਦੇ ਚੱਲਦਿਆਂ ਹਰ ਰੋਜ਼ 130-140 ਕਿੱਲੋਮੀਟਰ ਸਫਰ ਕਰਕੇ ਉਹ ਡਿਊਟੀ ਕਿਵੇਂ ਕਰਨਗੇ | ਇਸ ਦਾ ਉੱਤਰ ਸ਼ਾਇਦ ਪ੍ਰਸ਼ਾਸਨ ਕੋਲ ਵੀ ਨਹੀਂ ਹੈ | ਗੌਰਮਿੰਟ ਟੀਚਰਜ ਯੂਨੀਅਨ ਬਲਾਕ ਤਲਵਾੜਾ ਨੇ ਤਹਿਸੀਲ ਪ੍ਰਾਸਨ ਦੇ ਉਕਤ ਹੁਕਮਾਂ ਦੀ ਨਿਖੇਧੀ ਕੀਤੀ ਹੈ ਤੇ ਮੰਗ ਵੀ ਕੀਤੀ ਹੈ ਕਿ ਉਕਤ ਡਿਊਟੀ ਲਈ ਲੋਕਲ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇ ਤੇ ਦੂਰ ਦੁਰਾਡੇ ਦੇ ਅਧਿਆਪਖਾਂ ਨੂੰ ਇਸ ਡਿਊਟੀ ਤੋਂ ਰਾਹਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਪਿੰਡ ਗਾਲੋਵਾਲ ਦੀ ਪੰਚਾਇਤ ਨੂੰ 4 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਸੇਵਾਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਦੀ ਮੀਟਿੰਗ
Ad Position 24