30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਰਮਾਂ ਤੋਂ ਰਹਿਤ ਹੋਏ ਰਾਜ ਮਾਰਗ ‘ਤੇ ਹਾਦਸੇ ਹੋਣ ਦਾ ਵਧਿਆ ਡਰ

Ad Position 21
No active advertisement
ਅਜੀਤ ਡੈਸਕ 14-06-2026
ਮਜਾਰੀ/ਸਾਹਿਬਾ, 13 ਜੂਨ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ ਕਸਬਾ ਮਜਾਰੀ ਤੋਂ ਬਲਾਚੌਰ ਤੇ ਬਕਾਪੁਰ ਤੱਕ ਮਾਰਗ ਲਗਪਗ ਬਰਮਾਂ ਤੋਂ ਰਹਿਤ ਹੀ ਹੋ ਗਿਆ ਹੈ। ਇਸ ਮਾਰਗ ਦੇ ਦੋਵੇਂ ਪਾਸੇ ਸਾਰੇ ਬਰ੍ਹਮਾਂ ‘ਤੇ ਘਾਹ ਫੂਸ ਤੇ ਨੜਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਮਾਰਗ ‘ਤੇ ਜਿੰਨਾ ਚਿਰ ਟੋਲ ਟੈਕਸ ਚੱਲਦਾ ਰਿਹਾ, ਉਨਾ ਚਿਰ ਇਸ ਸੜਕ ਦੀ ਮੁਰੰਮਤ ਤੇ ਬਰਮਾਂ ਦੀ ਸਫਾਈ ਦਾ ਕੰਮ ਲਗਾਤਰ ਚੱਲਦਾ ਰਿਹਾ ਹੈ। 14 ਫਰਵਰੀ 2023 ਨੂੰ ਲੱਗਾ ਟੋਲ ਪਲਾਜ਼ਾ ਬੰਦ ਹੋ ਗਿਆ ਸੀ। ਇਸ ਸੜਕ ਦਾ ਜਿੰਮਾ ਪੀ. ਡਬਲਿਊ. ਡੀ. ਵਿਭਾਗ ਕੋਲ ਚਲਾ ਗਿਆ ਸੀ। ਇਸ ਵਿਭਾਗ ਨੇ ਕਦੇ ਵੀ ਸੜਕ ਦੇ ਬਰਮਾਂ ਦੀ ਸਾਰ ਹੀ ਨਹੀਂ ਲਈ। ਉਦੋਂ ਤੋਂ ਹੀ ਇਸ ਮਾਰਗ ‘ਤੇ ਟ੍ਰੈਫਿਕ ਵੀ ਬਹੁਤ ਵੱਧ ਗਈ। ਇਸ ਮਾਰਗ ਦੇ ਨੜੇ ਇੰਨੇ ਵੱਡੇ ਹੋ ਗਏ ਹਨ, ਜਿਨ੍ਹਾਂ ਸੜਕ ਵੱਲ ਨੂੰ ਝੁੱਕ ਕੇ ਚਿੱਟੀ ਪੱਟੀ ਤੱਕ ਸੜਕ ‘ਤੇ ਕਬਜ਼ਾ ਕੀਤਾ ਹੋਇਆ ਹੈ। ਕਈ ਥਾਵਾਂ ‘ਤੇ ਬਰਮ ਭਾਰੀ ਬਰਸਾਤਾਂ ਦੇ ਪਾਣੀਆਂ ਨਾਲ ਹੜ੍ਹ ਚੁੱਕੇ ਹਨ। ਬਰਸਾਤੀ ਪਾਣੀ ਦੇ ਨਿਕਾਸ ਲਈ ਬਣੀਆਂ ਕਈ ਪੁਲੀਆਂ ਦੀਆਂ ਕੰਧਾਂ ਢਹਿ-ਢੇਰੀ ਹੋਣ ਕਾਰਨ ਸੜਕ ਦੇ ਬਰਾਬਰ ਹੋ ਚੁੱਕੀਆਂ ਹਨ। ਜਿਨ੍ਹਾਂ ਦੇ ਦੋਵੇਂ ਪਾਸੇ ਡੂੰਘੇ ਟੋਏ ਪਏ ਹੋਏ ਹਨ ਜੋ ਘਾਹ-ਫੂਸ ਤੇ ਨੜਿਆਂ ਨਾਲ ਭਰੇ ਪਏ ਹਨ। ਜਿਨ੍ਹਾਂ ਦਾ ਦੂਰ ਤੋਂ ਪਤਾ ਹੀ ਨਹੀ ਲੱਗਦਾ। ਕਈ ਥਾਵਾਂ ‘ਤੇ ਲੋਕਾਂ ਨੇ ਬਰਮਾਂ ‘ਚ ਕਚਰੇ ਦੇ ਢੇਰ ਲਗਾਏ ਹੋਏ ਹਨ। ਇਸ ਮਾਰਗ ਦੇ ਬਰ੍ਹਮ ਦੇਖ ਕੇ ਲੱਗਦਾ ਹੈ ਕਿ ਇਹ ਬਰ੍ਹਮਾਂ ਤੋਂ ਰਹਿਤ ਹੀ ਹੋ ਗਿਆ ਹੈ। ਇਸ ਮਾਰਗ ‘ਤੇ ਵਿਭਾਗ ਵਲੋਂ ਸੜਕ ਵਿਚ ਪਏ ਟੋਇਆਂ ਨੂੰ ਠੀਕ ਕਰਨ ਲਈ ਬਲਾਚੌਰ ਵਾਲੇ ਪਾਸਿ� ਕੁਝ ਸਮਾਂ ਪਹਿਲਾਂ ਪ੍ਰੀਮਿਕਸ ਪਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ। ਜੋ ਕਸਬਾ ਮਜਾਰੀ ਤੱਕ ਪਹੁੰਚ ਕੇ ਕਈ ਮਹੀਨਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ ਦੇ ਬਰ੍ਹਮਾਂ ਦੀ ਸਫਾਈ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਕੁਮਾਰ ਭੂੰਬਲਾ ਹਲਕਾ ਬਲਾਚੌਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵਲੋਂ ਚੋਣ ਹਲਕਾ ਪੱਧਰ ਦੇ ਮਾਸਟਰ ਟ੍ਰੇਨਰਾਂ ਨੂੰ ਦਿੱਤੀ ਟ੍ਰੇਨਿੰਗ
Ad Position 24