ਰੱਤੇਵਾਲ, 15 ਜੂਨ (ਅਸ਼ੋਕ ਕੁਮਾਰ ਲੀਲ)-ਟੋਲ ਪਲਾਜ਼ਾ ਬੱਛੂਆਂ ਵਿਖੇ ਲਕਸ਼ਮੀ ਹੌਲੀਡੇ ਟੂਰਿਜ਼ਮ ਦੀ ਬੱਸ ਪਲਟਣੋ ਬਚ ਗਈ। ਪ੍ਰਾਪਤ ਸੂਚਨਾ ਅਨੁਸਾਰ ਲਛਕਮੀ ਹੌਲੀਡੇ ਟੂਰਿਜ਼ਮ ਦੀ ਬੰਸ ਨੰਬਰ ਏ. ਆਰ. 20 ਸੀ 0978, ਜਿਸ ਨੂੰ ਬਿਪਨ ਕੁਮਾਰ ਚਲਾ ਰਿਹਾ ਸੀ। ਜੋ ਕਿ ਚੰਡੀਗੜ੍ਹ ਤੋਂ ਕੱਟੜਾ ਜਾ ਰਿਹਾ ਸੀ। ਟੋਲ ਪਲਾਜ਼ਾ ਬੱਛੂਆਂ ਕੋਲ ਜਦੋਂ ਉਸ ਨੇ ਟੋਲ ਪਲਾਜ਼ਾ ਨਜ਼ਦੀਕ ਆਉਂਦਾ ਦੇਖ ਬ੍ਰੇਕ ਮਾਰੀ ਤਾਂ ਉਸ ਦਾ ਐਕਸਲ ਟੁੱਟ ਗਿਆ। ਗੱਡੀ ਦੀ ਸਪੀਡ ਘੱਟ ਹੋਣ ਕਾਰਨ ਗੱਡੀ ਲਾਇਨ ਵਿਚ ਆ ਕੇ ਰੇਲਿੰਗ ਨਾਲ ਖਹਿ ਕੇ ਪਲਟਣੋ ਬਚ ਗਈ। ਜਿਸ ਕਾਰਨ ਟੋਲ ਪਲਾਜਾ ਬੱਛੂਆਂ ਦੀ ਇਹ ਲਾਈਨ ਵਿਚ ਕਈ ਘੰਟਿਆਂ ਤੱਕ ਬੰਦ ਰਹੀ। ਡਰਾਈਵਰ ਦੇ ਦੱਸਣ ਅਨੁਸਾਰ ਜੇਕਰ ਗੱਡੀ ਦੀ ਸਪੀਡ ਘੱਟ ਨਾ ਹੁੰਦੀ ਤਾਂ ਇਹ ਪਲਟ ਸਕਦੀ ਸੀ। ਗੱਡੀ ਵਿਚ ਸਵਾਰ ਸਾਰੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ, ਜਿਨ੍ਹਾਂ ਨੂੰ ਵੱਖ-ਵੱਖ ਬੱਸਾਂ ਰਾਹੀਂ ਉਨ੍ਹਾਂ ਦੇ ਟਿਕਾਣੇ ’ਤੇ ਪਹੁੰਚਾਇਆ ਗਿਆ।
ਲਕਸ਼ਮੀ ਹੌਲੀਡੇ ਟੂਰਿਜ਼ਮ ਦੀ ਬੱਸ ਟੋਲ ਪਲਾਜ਼ਾ ਬੱਛੂਆਂ ਵਿਖੇ ਪਲਟਣੋਂ ਬਚੀ
ਅਜੀਤ ਡੈਸਕ
16-06-2026