ਸੜੋਆ, 19 ਜੂਨ (ਬਲਵਿੰਦਰ ਨਾਨੋਵਾਲੀਆ)-ਲੱਖ ਦਾਤਾ ਪੀਰ ਮੰਦਰ ਪ੍ਰਬੰਧਕ ਕਮੇਟੀ ਪਿੰਡ ਨਾਨੋਵਾਲ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਕਰਵਾਇਆ। ਸਮਾਗਮ ਦਾ ਆਰੰਭ ਹਵਨ ਪੂਜਨ ਨਾਲ ਕਰਨ ਉਪਰੰਤ ਪੰਡਿਤ ਸ਼ਾਮ ਸੁੰਦਰ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਪੰਡਿਤ ਸ਼ਾਮ ਸੁੰਦਰ ਨੇ ਕਿਹਾ ਕਿ ਪੀਰਾਂ ਦੀ ਸ਼ਰਨ ‘ਚ ਆਉਣ ਨਾਲ ਇਨਸਾਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆ ਹਨ। ਇਸ ਮੌਕੇ ਭਗਤ ਨਿਕੂ ਬੂਥਗੜ੍ਹ ਵਾਲਿਆਂ ਨੇ ਪੀਰਾਂ ਦੇ ਦਰਬਾਰ ‘ਤੇ ਅਰਦਾਸ ਕਰਨ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਨਗਰ ਨਿਵਾਸੀਆਂ ਦੇ ਸਹਯੋਗ ਨਾਲ ਕੀਤੀ। ਸਮਾਗਮ ਦੌਰਾਨ ਭਾਰੀ ਵਰਖਾ ਹੋਣ ਦੇ ਬਾਵਜੂਦ ਵੀ ਸੰਗਤਾਂ ਵਲੋਂ ਪੀਰਾਂ ਦੇ ਦਰਬਾਰ ‘ਤੇ ਪੰਜ ਸ਼ਬਦਾਂ ਦਾ ਗੁਣਗਾਣ ਕਰਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਪ੍ਰਬੰਧ ਕਮੇਟੀ ਵਲੋਂ ਦੇਰ ਸ਼ਾਮ ਤਕ ਲੰਗਰਾਂ ਦੀ ਅਤੁੱਟ ਸੇਵਾ ਕੀਤੀ ਗਈ। ਇਸ ਮੌਕੇ ਭਗਤ ਕਮਲਦੇਵ ਚੂਹੜਾ, ਮਨੋਹਰ ਲਾਲ, ਚਮਨ ਲਾਲ, ਰਵੀ ਕੁਮਾਰ, ਤੀਰਥ ਰਾਮ ਭੂੰਬਲਾ, ਹਰਬੰਸ ਲਾਲ, ਬਲਵਿੰਦਰ ਕੁਮਾਰ, ਅਸ਼ੋਕ ਨਾਨੋਵਾਲ, ਬਲਦੇਵ ਰਾਜ ਸਰਪੰਚ, ਸੁਰਜੀਤ ਲਾਲ, ਪ੍ਰਿੰਸੀਪਲ ਸੁਖਦੇਵ ਸਿੰਘ, ਨਰੇਸ਼ ਕੁਮਾਰ ਰਿੰਕੂ, ਮਨੋਹਰ ਲਾਲ, ਗੁਰਚਰਨ ਦਾਸ, ਵਿਜੈ ਕੁਮਾਰ, ਦੇਵ ਰਾਜ, ਜਸ਼ਮਨ ਸਿੰਘ ਨੰਬਰਦਾਰ, ਸ਼ੁਭਾਸ਼ ਚੰਦਰ ਸਾਬਕਾ ਪੰਚ, ਕਰਨਦੀਪ ਕਸਾਣਾ, ਨਰੇਸ਼ ਕੁਮਾਰ, ਹੈਪੀ ਭੂੰਬਲਾ, ਧਰਮਵੀਰ ਭੂੰਬਲਾ, ਗੁਰਮੀਤ ਲਾਲ, ਸੁਰੇਸ਼ ਕੁਮਾਰ ਨਾਨੋਵਾਲ, ਪ੍ਰੇਮ ਚੰਦ, ਅਸ਼ਵਨੀ ਕੁਮਾਰ ਚੰਡੀਗੜ੍ਹ ਪੁਲਿਸ, ਨਿਰਮਲ ਕੁਮਾਰ ਬਲਾਚੌਰ, ਹੀਰਾ ਲਾਲ ਗੋਬਿੰਦਗੜ੍ਹ, ਸੁਭਾਸ਼ ਚੰਦਰ ਅਮਲੋਹ, ਥਾਣੇਦਾਰ ਅਸ਼ਵਨੀ ਕੁਮਾਰ, ਮਨੋਹਰ ਲਾਲ ਨੂਰ ਮਹਿਲ, ਸ਼ਾਹੂ ਕੁਮਾਰ ਲੁਧਿਆਣਾ, ਜੋਗਿੰਦਰ ਪਾਲ ਟੌਂਸਾ, ਮੁਕੇਸ਼ ਕੁਮਾਰ ਕਾਲਾ, ਰਾਜੇਸ਼ ਕੁਮਾਰ ਪੋਸਟ ਮਾਸਟਰ, ਸੁਖਵੀਰ ਸੁਖੀ, ਅਸ਼ੋਕ ਕੁਮਾਰ ਰਾਣਾ, ਨੰਦ ਲਾਲ, ਕੁਲਦੀਪ ਸਿੰਘ, ਜਸਵਿੰਦਰ ਕੁਮਾਰ, ਜਸ਼ਪਾਲ ਜਸੀ, ਠੇਕੇਦਾਰ ਜਸ਼ਪਾਲ, ਰੋਸ਼ਨ ਲਾਲ ਸੇਠੀ, ਰਾਮ ਧੰਨ, ਨੰਦ ਕਿਸ਼ੋਰ, ਮੋਹਣ ਲਾਲ, ਰਾਮ ਕੁਮਾਰ ਆਦਿ ਵੀ ਹਾਜ਼ਰ ਸਨ।