ਨਵਾਂਸ਼ਹਿਰ, 19 ਜੂਨ (ਹਰਮਿੰਦਰ ਸਿੰਘ ਪਿੰਟੂ)-ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੁੰਨੂ ਮਜਾਰਾ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ। ਜਾਣਕਾਰੀ ਦਿੰਦੇ ਹੋਏ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਮੂਹ ਐਨ. ਆਰ. ਆਈ. ਵੀਰਾਂ, ਪਿੰਡ ਵਾਸੀਆਂ, ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਸਮਾਗਮਾਂ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਗੁਰੂ ਘਰ ਮੱਥਾ ਟੇਕਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੁਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਭਾਈ ਰਾਹੁਲ ਸਿੰਘ ਨਵਾਂਸ਼ਹਿਰ, ਕਵੀਸ਼ਰੀ ਜਥਾ ਲਵਪ੍ਰੀਤ ਸਿੰਘ ਬੈਂਕਾ ਮਝੈਲਾਂ ਅਤੇ ਬੀਬੀ ਕਿਰਨਜੀਤ ਕੌਰ ਖਾਲਸਾ ਪੰਜੋਲਾ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼ਹੀਦਾਂ ਸਿੰਘਾ ਗੁਰੂਨਾ ਸਾਹਿਬ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਤੇ ਦਾਨੀ ਸੱਜਣਾਂ ਨੂੰ ਸਿਰੋਪਾ� ਦਿੱਤਾ ਗਿਆ। ਇਸ ਮੌਕੇ ਕੁਲਵੀਰ ਸਿੰਘ ਬੈਂਸ ਪ੍ਰਧਾਨ, ਗੁਰਚਰਨ ਸਿੰਘ ਧਾਲੀਵਾਲ, ਗੁਰਨੇਕ ਸਿੰਘ ਮੱਲ੍ਹੀ, ਮਨਜੀਤ ਸਿੰਘ ਮੱਲ੍ਹੀ, ਅਵਤਾਰ ਸਿੰਘ ਬੈਂਸ, ਮਹਿੰਦਰ ਸਿੰਘ ਸਿੱਧੂ, ਜਗਤ ਰਾਮ, ਜਸਵਿੰਦਰ ਸਿੰਘ ਬੈਂਸ, ਅਵਤਾਰ ਸਿੰਘ, ਜਗਤਾਰ ਸਿੰਘ ਰਾਏ, ਗ੍ਰੰਥੀ ਸੁਲੱਖਣ ਸਿੰਘ, ਨੰਬਰਦਾਰ ਜਗੀਰ ਸਿੰਘ, ਅਵਤਾਰ ਸਿੰਘ ਥਿੰਦ, ਮੇਜਰ ਸਿੰਘ, ਬਹਾਦਰ ਸਿੰਘ ਲਿੱਦੜ, ਦਿਲਾਵਰ ਸਿੰਘ ਸਿੱਧੂ, ਜੁਝਾਰ ਸਿੰਘ ਕੰਦੋਲਾ, ਅਮਰਜੀਤ ਸਿੰਘ ਰਾਏ, ਕਸ਼ਮੀਰ ਸਿੰਘ ਸਿੱਧੂ, ਅਵਤਾਰ ਸਿੰਘ ਸਿੱਧੂ, ਕਰਮਜੀਤ ਸਿੰਘ ਮੱਲ੍ਹੀ, ਅਮਨਦੀਪ ਸਿੰਘ ਸਿੱਧੂ, ਰਾਜਦੀਪ ਸਿੰਘ ਛੋਕਰ, ਜਸ਼ਨ ਮੱਲ੍ਹੀ, ਬੱਬੂ ਸਲੋਹ, ਛਿੰਦਰ ਸਿੱਧੂ, ਸੁਮਿਤ ਸੋਢੀ, ਸੰਦੀਪ ਕੁਮਾਰ, ਦਿਲਕੀਰਤ ਸਿੰਘ, ਕਰਮਜੋਤ ਸਿੰਘ, ਤਰਨਪ੍ਰੀਤ ਸਿੰਘ, ਬਲਦੀਪ ਸਿੰਘ, ਜੱਸਾ ਬੈਂਸ, ਸਾਹਿਬ ਸਿੰਘ ਰਾਏ, ਜਸਕਰਨ ਸਿੰਘ, ਜੱਸੀ ਮੱਲ੍ਹੀ, ਅਸ਼ਵਨੀ ਕੁਮਾਰ, ਦਲਜੀਤ ਸਿੰਘ, ਹਰਜੋਤ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ, ਜਸ਼ਨ, ਗਗਨਦੀਪ ਸਿੰਘ, ਮੰਨਾ ਰਾਏ, ਗੁਰਵਿੰਦਰ ਸਿੰਘ, ਸੁੱਚਾ ਸਿੰਘ, ਮਾਸਟਰ ਬਲਕਾਰ ਸਿੰਘ, ਮਾਸਟਰ ਬਲਜੀਤ ਸਿੰਘ, ਰਘਵੀਰ ਸਿੰਘ ਧਾਲੀਵਾਲ, ਹਰਨੇਕ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।