ਪੱਲੀ ਝਿੱਕੀ, 19 ਜੂਨ (ਕੁਲਦੀਪ ਸਿੰਘ ਪਾਬਲਾ)-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਪਿੰਡ ਨੌਰਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਸਮੂਹ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ। ਇਸ ਦੌਰਾਨ ਪਤਵੰਤੇ ਸੱਜਣਾਂ ਵਲੋਂ ਰਖਾਏ ਗਏ ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਮਾਗਮ ਦੌਰਾਨ ਗਿਆਨੀ ਧੰਨਾ ਸਿੰਘ 96 ਕਰੋੜੀ ਢਾਡੀ ਜਥੇ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਨੂੰ ਢਾਡੀ ਵਾਰਾਂ ਰਾਹੀਂ ਆਪਣੀਆਂ ਸੁਰੀਲੀਆਂ ਅਵਾਜ਼ਾਂ ‘ਚ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਛੋਟੀ ਬੱਚੀ ਪ੍ਰਭਗੁਣ ਕੌਰ ਨੇ ਸ਼ਹੀਦੀ ਸਾਕੇ ਸੰਬੰਧੀ ਕਵਿਤਾ ਰਾਹੀਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਟੇਜ ਦੀ ਸੇਵਾ ਸੈਕਟਰੀ ਸਤਵਿੰਦਰ ਸਿੰਘ ਵਲੋਂ ਨਿਭਾਈ ਗਈ। ਉਪਰੰਤ ਇੰਦਰਜੀਤ ਸਿੰਘ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਤੇ ਛੋਲਿਆਂ ਦੇ ਪ੍ਰਸ਼ਾਦ ਦੀ ਸੇਵਾ ਕੀਤੀ ਗਈ। ਇਸ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ, ਸਤਵਿੰਦਰ ਸਿੰਘ ਸੈਕਟਰੀ, ਮਾਸਟਰ ਹਰਬੰਸ ਸਿੰਘ, ਠੇਕੇਦਾਰ ਮਹਿੰਦਰ ਸਿੰਘ, ਕੇਵਲ ਸਿੰਘ, ਪਰਮਜੀਤ ਸਿੰਘ ਪੁੰਨਾ, ਗੁਰਮੀਤ ਸਿੰਘ ਬਿਜਲੀ ਵਾਲੇ, ਗਿਆਨੀ ਧੰਨਾ ਸਿੰਘ ਹੈੱਡ ਗ੍ਰੰਥੀ, ਜਸਬੀਰ ਸਿੰਘ ਗ੍ਰੰਥੀ, ਦੀਦਾਰ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਪਾਬਲਾ ਅਮਰੀਕਾ, ਸਰਜੀਤ ਸਿੰਘ, ਮੋਹਨ ਸਿੰਘ, ਅਮਰਜੀਤ ਸਿੰਘ ਐਲ. ਆਈ. ਸੀ., ਜਸਵਿੰਦਰ ਸਿੰਘ ਇਟਲੀ, ਸਤਨਾਮ ਸਿੰਘ ਸੱਤੀ, ਜਸਵਿੰਦਰ ਸਿੰਘ ਸੋਨੀ ਤੇ ਬੇਅੰਤ ਸੰਗਤਾਂ ਆਦਿ ਹਾਜ਼ਰ ਸਨ।