ਪੋਜੇਵਾਲ ਸਰਾਂ, 19 ਜੂਨ (ਨਵਾਂਗਰਾਈਂ)-ਪਿੰਡ ਭੋਲੇਵਾਲ ਦੇ ਏ. ਐੱਸ. ਆਈ. ਰਮੇਸ ਚੰਦ 7 ਬਟਾਲੀਅਨ ਪੀ. ਏ. ਪੀ. ਜਲੰਧਰ ਦੀ ਡਿਊਟੀ ਦੌਰਾਨ ਫਿਲੌਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਮੇਸ ਚੰਦ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਭੋਲੇਵਾਲ ਵਿਖੇ ਸਸਕਾਰ ਕੀਤਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਪ੍ਰਵੀਨ ਕੁਮਾਰ ਤੇ ਅਜੇ ਕੁਮਾਰ ਨੇ ਅਗਨੀ ਭੇਟ ਕੀਤੀ। ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਕਰਨਵੀਰ ਕਟਾਰੀਆ ਯੂਥ ਆਗੂ ਆਮ ਆਦਮੀ ਪਾਰਟੀ, ਰਾਕੇਸ ਕੁਮਾਰ ਡੀ. ਐਸ. ਪੀ., ਅਸ਼ੋਕ ਕੁਮਾਰ ਸਰਪੰਚ ਭੋਲੇਵਾਲ, ਮਹਿੰਦਰ ਪਾਲ ਨੰਬਰਦਾਰ, ਏ. ਐਸ. ਆਈ. ਹਰਮੇਸ਼ ਕੁਮਾਰ, ਏ. ਐਸ. ਆਈ. ਜਗਦੀਸ਼, ਏ. ਐਸ. ਆਈ. ਪਵਨ ਕੁਮਾਰ, ਅਨਿਲ ਕੁਮਾਰ ਪੀ. ਪੀ., ਦੌਲਤ ਰਾਮ, ਅਨਿਲ ਕੁਮਾਰ ਭਤੀਜਾ, ਮਾਸਟਰ ਮਹਿੰਦਰ ਪਾਲ, ਪਵਨ ਕੁਮਾਰ ਨਵਾਂਗਰਾਂ, ਪ੍ਰਦੀਪ ਕੁਮਾਰ, ਸੁਰਜੀਤ ਕੁਮਾਰ ਸਿੰਘਪੁਰ, ਮਹਿੰਦਰ ਪਾਲ ਪਾਲੀ, ਸਤਪਾਲ ਬੀ. ਐਸ. ਐਫ. ਹੁਸ਼ਿਆਰਪੁਰ, ਇੰਸਪੈਕਟਰ ਰਾਕੇਸ ਸ਼ਰਮਾ, ਹੈੱਡ ਕਾਂਸਟੇਬਲ ਅਭਿਸੇਕ ਸ਼ਰਮਾ, ਏ. ਐਸ. ਆਈ. ਪਵਨ ਕੁਮਾਰ, ਹਰਜਿੰਦਰ ਸਾਬਕਾ ਆਰਮੀ, ਚਮਨ ਲਾਲ ਆਦਿ ਵੀ ਹਾਜ਼ਰ ਸਨ।