ਸਾਦਿਕ, 19 ਜੂਨ (ਆਰ.ਐਸ.ਧੁੰਨਾ)-ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀ� ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਸੁਣਾਏ ਗਏ ਫ਼ੈਸਲੇ ਨਾਲ ਸਹਿਮਤ ਹੁੰਦਿਆਂ ਸੁਖਪਾਲ ਸਿੰਘ ਖਹਿਰਾ ਨੈਸ਼ਨਲ ਪ੍ਰਧਾਨ ਕਿਸਾਨ ਕਾਂਗਰਸ, ਕਿਰਨਜੀਤ ਸਿੰਘ ਮਿੱਠਾ ਪੰਜਾਬ ਪ੍ਰਧਾਨ, ਮਨਜੀਤ ਸਿੰਘ ਕੋਟ ਫੱਤਾ ਸੰਗਠਨ ਇੰਚਾਰਜ ਦੇ ਨਿਰਦੇਸ਼ਾਂ ਅਨੁਸਾਰ ਸਾਦਿਕ ਵਿਖੇ ਮੇਨ ਚੌਂਕ ‘ਚ ਰਾਜਵਿੰਦਰ ਸਿੰਘ ਪੱਪੂ ਸ਼ਿਮਰੇਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫ਼ੂਕ ਕੇ ਮੁੱਖ ਮੰਤਰੀ ਪਦ ਤੋਂ ਅਸਤੀਫੇ ਦੀ ਮੰਗ ਕੀਤੀ ਗਈ। ਇਸ ਮੌਕੇ ਰਾਜਵਿੰਦਰ ਸਿੰਘ ਪੱਪੂ ਅਤੇ ਹੋਰ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਵਿਵਾਦਿਤ ਵੀਡੀ� ‘ਚ ਗੁਰੂਆਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਦੀਪਕ ਕੁਮਾਰ ਸੋਨੂੰ, ਹਰਮੇਸ਼ ਸਿੰਘ ਮੇਸ਼ਾ ਮਾਨੀ ਸਿੰਘ ਵਾਲਾ, ਹਰਵੀਰ ਸਿੰਘ ਢਿੱਲੋਂ, ਗੁਰਜੀਤ ਸਿੰਘ ਸਾਦਿਕ, ਲਖਵੀਰ ਸਿੰਘ ਲੱਖਾ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ, ਬਲਜਿੰਦਰ ਸਿੰਘ ਭੁੱਲਰ, ਬਲਵੀਰ ਸਿੰਘ ਟੋਨੀ ਸਰਪੰਚ, ਦਲਜੀਤ ਸਿੰਘ ਬਰਾੜ ਮੀਤ ਪ੍ਰਧਾਨ, ਜਗਸੀਰ ਸਿੰਘ ਸੇਖੋਂ ਐਸ.ਸੀ ਆਗੂ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਦਿਦਾਰ ਸਿੰਘ ਮਾਨੀ ਸਿੰਘ ਵਾਲਾ, ਸੁਰਿੰਦਰ ਸੇਠੀ, ਸੁਖਪ੍ਰੀਤ ਸਿੰਘ, ਸਰਬਜੀਤ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਢਿੱਲੋਂ, ਰਾਜਿੰਦਰ ਸਿੰਘ ਰਾਜੂ, ਸੇਰਬਾਜ਼ ਸਿੰਘ ਮਾਨੀ ਸਿੰਘ ਵਾਲਾ, ਸੰਜੀਵ ਕੁਮਾਰ, ਬਲਕਾਰ ਸਿੰਘ, ਹਰਚਰਨ ਸਿੰਘ ਆਦਿ ਹਾਜ਼ਰ ਸਨ।
ਕਿਸਾਨ ਸੈੱਲ ਕਾਂਗਰਸ ਦੇ ਆਗੂਆਂ ਨੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ
ਅਜੀਤ ਡੈਸਕ
20-06-2026