ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਅਪਤੀਜਨਕ ਵੀਡੀ� ਸੋਸ਼ਲ ਮੀਡੀਆ ‘ਤੇ ਚੱਲ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਵਾਸੀਆਂ ਤੇ ਸਿੱਖ ਸਮੁਦਾਇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਤੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਸਿੰਘ ਰੁਪਾਣਾ ਤੇ ਪਾਰਟੀ ਦੇ ਮੁੱਖ ਬੁਲਾਰੇ ਤੇਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਦੇ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੈਪਟਨ ਪਰਮਜੀਤ ਸਿੰਘ ਸੰਧੂ ਤੇ ਪਰਮਜੀਤ ਸਿੰਘ ਰਾਜਾ ਚੱਕ ਤਾਮਕੋਟ ਜ਼ਿਲ੍ਹਾ ਮੀਤ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜਥੇਦਾਰ ਬੂਟਾ ਸਿੰਘ ਦੋਦਾ, ਬਿਕਰਮਜੀਤ ਸਿੰਘ ਸੰਮੇਵਾਲੀ, ਸੁਖਜਿੰਦਰ ਸਿੰਘ ਛਿੰਦਾ, ਪ੍ਰਦੀਪ ਕੁਮਾਰ, ਗਮਦੂਰ ਸਿੰਘ, ਫੂਲੇਵਾਲਾ, ਸੁਖਦੇਵ ਸਿੰਘ ਢਿੱਲੋਂ, ਜਗਤਾਰ ਸਿੰਘ, ਗੁਰਿੰਦਰ ਸਿੰਘ ਗੈਰੀ, ਰਨਜੋਤ ਸਿੰਘ, ਰਾਜਾ ਬਾਦੀਆਂ, ਕ੍ਰਿਪਾਲ ਸਿੰਘ ਬਾਦੀਆਂ ਆਦਿ ਵਰਕਰ ਹਾਜ਼ਰ ਸਨ। ਪੁਤਲਾ ਫ਼ੂਕਣ ਉਪਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਸੌਪਿਆ ਗਿਆ।
ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ
ਅਜੀਤ ਡੈਸਕ
20-06-2026