ਸਨਮਾਨਿਤ ਸ਼ਖ਼ਸੀਅਤਾਂ ਵਿਚ ਜ਼ਿਲ੍ਹੇ ਵਿਚੋਂ ਬਣਿਆ ਇਕ ਪੀ. ਸੀ. ਐਸ. ਅਫਸਰ ਵੀ ਸ਼ਾਮਿਲ
ਨਵਾਂਸ਼ਹਿਰ, 25 ਜੂਨ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 2025-26 ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ, ਦਸਵੀਂ ਤੇ ਬਾਰਵੀਂ ਜਮਾਤ ਵਿਚੋਂ ਮੈਰਿਟ ਵਿਚ ਆਏ ਵਿਦਿਆਰਥੀਆਂ ਅਤੇ ਰਾਸ਼ਟਰੀ ਪੱਧਰ ’ਤੇ ਤਗਮੇ ਜਾਂ ਐਵਾਰਡ ਜੇਤੂ ਸਕੂਲੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਿਸ਼ਨਪੁਰਾ ਦੇ ਵਸਨੀਕ ਇੰਦਰਪਾਲ ਸਿੰਘ ਢਿੱਲੋਂ ਜਿਨ੍ਹਾਂ ਨੇ ਕਿ ਹੁਣੇ ਹੁਣੇ ਪੰਜਾਬ ਸਿਵਲ ਸਰਵਿਸ (ਪੀ. ਸੀ. ਐੱਸ.) ਦੀ ਪ੍ਰਤਿਯੋਗਤਾ ਕਲੀਅਰ ਕੀਤੀ, ਉਨ੍ਹਾਂ ਦਾ ਸਨਮਾਨ ਕੀਤਾ। ਸੁਸਾਇਟੀ ਵਲੋਂ ਸਥਾਨਕ ਪੈਰਿਸ ਹੋਟਲ ਵਿਖੇ ਕਰਵਾਏ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ, ਸੁਸਾਇਟੀ ਦੇ ਮੁੱਖਸਰਪ੍ਰਸਤ ਗਿਆਨੀ ਸਰਬਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਅਨੀਤਾ ਸ਼ਰਮਾ, ਸਥਾਨਕ ਆਗੂ ਲਲਿਤ ਮੋਹਨ ਪਾਠਕ (ਬੱਲੂ), ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡੀ. ਸੀ ਨਵਾਂਸ਼ਹਿਰ ਦੇ ਪ੍ਰਤੀਨਿਧ ਸਰਵੇਸ਼ ਸ਼ਰਮਾ ਤਹਿਸੀਲਦਾਰ ਬੰਗਾ, ਡਾ. ਹਨਵੰਤ ਸਿੰਘ ਪਟਿਆਲੇ ਵਾਲਿਆਂ ਵਲੋਂ ਸਮਾਗਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਕਲਾਸ ਦੇ 6, ਦਸਵੀਂ ਦੇ 2, ਬਾਰਵੀਂ ਦੇ 5 ਬੱਚਿਆਂ ਤੋਂ ਇਲਾਵਾ ਸੀ. ਬੀ. ਐੱਸ ਈ. ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਆਏ 3 ਬੱਚਿਆਂ ਨੂੰ ਗਲਾਂ ਵਿਚ ਹਾਰ ਪਾ ਕੇ, ਵਿਸ਼ੇਸ਼ ਸਨਮਾਨ ਪੱਤਰ, ਦਰਬਾਰ ਸਾਹਿਬ ਦੇ ਮਾਡਲ, ਡੀ. ਸੀ. ਬੈਂਕ ਵਲੋਂ ਗਿਫਟ ਹੈਂਪਰ ਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਬੱਚਿਆਂ ਤੋਂ ਇਲਾਵਾ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਰਾਸ਼ਟਰੀ ਪੱਧਰ ’ਤੇ ਖੇਡਾਂ ਵਿਚ ਸੋਨ ਤਗਮਾ ਜਾਂ ਐਵਾਰਡ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੇ 6 ਹੋਣਹਾਰ ਖਿਡਾਰੀ ਵੀ ਸ਼ਾਮਿਲ ਸਨ। ਇਨ੍ਹਾਂ ਬੱਚਿਆਂ ਨੂੰ ਉਪਰੋਕਤ ਸਨਮਾਨ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ 1100-1100 ਰੁਪਏ ਅਤੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਵਲੋਂ 1000-1000 ਰੁਪਏ ਇਨਾਮ ਵਜੋਂ ਵੀ ਦਿੱਤੇ ਗਏ। ਇਸ ਦੇ ਨਾਲ ਹੀ ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲ/ਅਧਿਆਪਕ ਨੂੰ ਵਧੀਆ ਕਾਰਗੁਜਾਰੀ ਦਿਖਾਉਣ ਅਤੇ ਆਪਣੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਨਵੰਤ ਸਿੰਘ ਪਟਿਆਲੇ ਵਾਲਿਆਂ ਨੇ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਸਾਂਝ ਪਾਉਂਦੇ ਹੋਏ ਬੱਚਿਆਂ ਨੂੰ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਪਹਿਚਾਨਣ ਦੀ ਅਪੀਲ ਕੀਤੀ। ਗਿਆਨੀ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਨੇ ਕਿਹਾ ਕਿ ਅੱਜ ਬੱਚੇ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿਚ ਰਹਿ ਕੇ ਉੱਚ ਦਰਜੇ ਦੀ ਵਿੱਦਿਆ ਪ੍ਰਾਪਤ ਕਰਨ। ਇਸ ਮੌਕੇ ਡਾ. ਨਛੱਤਰ ਪਾਲ ਵਿਧਾਇਕ, ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਤਰਸੇਮ ਲਾਲ ਖੇਪੜ, ਗੁਰਚਰਨ ਅਰੋੜਾ, ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨਾਲ ਜਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ। ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਦੀ ਸੇਵਾ ਰਾਜਵੀਰ ਸਿੰਘ ਰਾਇਤ ਵਲੋਂ ਨਿਭਾਈ ਗਈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ, ਵਿਨੋਦ ਭਾਰਦਵਾਜ, ਤਰਨਪ੍ਰੀਤ ਕੌਰ ਵਾਲੀਆ ਪ੍ਰਿੰਸੀਪਲ, ਸੰਤ ਅਮਰੀਕ ਸਿੰਘ ਮਹਿਤਪੁਰ ਉਲੱਦਣੀ, ਮਦਨ ਗੋਪਾਲ ਸੀਨੀਅਰ ਐਡਵੋਕੇਟ, ਸਤਵੀਰ ਸਿੰਘ ਪੱਲੀ ਝਿੱਕੀ, ਜਸਪਾਲ ਸਿੰਘ ਜਾਡਲੀ, ਗੁਰਪਾਲ ਸਿੰਘ ਮੈਨੇਜਰ ਡੀ. ਸੀ ਬੈਂਕ, ਪਰਵਿੰਦਰ ਬੱਤਰਾ ਤੋਂ ਇਲਾਵਾ ਸੁਮੀਤ ਪਰਿਹਾਰ, ਰਿਤੂ ਬਡਵਾਲ, ਮਾਸਟਰ ਦਵਿੰਦਰ ਕੁਮਾਰ, ਗੁਰਮੁਖ ਸਿੰਘ ਨੌਰਥ, ਮਹਿੰਦਰ ਪਾਲ ਕੌਰ ਖਾਲਸਾ (ਸਾਰੇ ਨਗਰ ਕੌਂਸਲਰ) ਜਸਵੀਰ ਸਿੰਘ ਢਿੱਲੋਂ ਮਾਛੀਵਾੜਾ, ਜੋਗਾ ਸਿੰਘ ਐਸ. ਡੀ. ਓ., ਤਰਲੋਕ ਸਿੰਘ ਸੇਠੀ, ਡਾ. ਹਰਵਿੰਦਰ ਸਿੰਘ ਸਾਬਕਾ ਸਿਵਲ ਸਰਜਨ, ਨਿਸ਼ਾਨਬੀਰ ਸਿੰਘ ਭੀਣ, ਕੁਲਜਿੰਦਰਜੀਤ ਸਿੰਘ ਸੋਢੀ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ, ਜਗਤਾਰ ਸਿੰਘ ਬਲਾਚੌਰ ਅਮਰੀਕ ਸਿੰਘ ਬੁਛੋੜੀ ਸੁਰਿੰਦਰ ਸਿੰਘ ਸੋਇਤਾ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰਪਾਲ ਸਿੰਘ ਜਲਵਾਹਾ, ਅਜਮੇਰ ਸਿੰਘ ਸਰਪੰਚ, ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ ਉਪ ਮੁੱਖ ਸੇਵਾਦਾਰ, ਜਗਜੀਤ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ ਕੰਵਲ, ਹਰਦੀਪ ਸਿੰਘ ਸਰਪੰਚ ਗੜ੍ਹਪਧਾਣਾ, ਜਗਦੀਪ ਸਿੰਘ ਕੈਸ਼ੀਅਰ, ਡਾ: ਭਗਵਾਨ ਸਿੰਘ, ਇੰਦਰਜੀਤ ਸਿੰਘ ਬਾਹੜਾ, ਪਲਵਿੰਦਰ ਸਿੰਘ ਕਰਿਆਮ,ਜ ਗਜੀਤ ਸਿੰਘ ਬਾਟਾ, ਕੁਲਵਿੰਦਰ ਸਿੰਘ ਭੀਣ, ਸਰਬਜੀਤ ਸਿੰਘ ਟਾਈਮ ਇਮੀਗ੍ਰੇਸ਼ਨ, ਬਖਸ਼ੀਸ਼ ਸਿੰਘ ਸੈਣੀ, ਪਰਮਜੀਤ ਸਿੰਘ ਮੂਸਾਪੁਰ, ਗੁਰਚਰਨ ਸਿੰਘ ਪਾਬਲਾ, ਜਸਵਿੰਦਰ ਸਿੰਘ ਸੈਣੀ, ਜਸਕਰਨ ਸਿੰਘ ਹੰਸਰੋਂ, ਗੁਰਪਾਲ ਸਿੰਘ, ਕੁਲਜੀਤ ਸਿੰਘ ਖਾਲਸਾ, ਮਨਮੋਹਨ ਸਿੰਘ, ਜਗਤਾਰ ਸਿੰਘ ਮਹਿੰਦੀਪੁਰ ਵੀ ਸ਼ਾਮਿਲ ਸਨ।
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੈਰਿਟ ’ਚ ਆਏ ਵਿਦਿਆਰਥੀਆਂ ਦਾ ਸਨਮਾਨ
ਅਜੀਤ ਡੈਸਕ
26-06-2026