ਘੁੰਮਣਾਂ, 25 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦੇ ਭੂਪੇ ਸ਼ਾਹ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਬਾਬਾ ਸੋਨੂੰ ਸ਼ਾਹ ਗੱਦੀ ਨਸ਼ੀਨ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ। ਮੇਲੇ ਦੇ ਪਹਿਲੇ ਦਿਨ ਸੋਨੂੰ ਮੋਨੂੰ ਤੇ ਜੱਸੀ ਨਵਾਂਸ਼ਹਿਰ ਨਕਾਲ ਪਾਰਟੀ ਨੇ ਨਕਲਾਂ ਪੇਸ਼ ਕੀਤੀਆਂ। ਦੂਜੇ ਦਿਨ, ਭੂਪਿੰਦਰ ਗਿੱਲ ਤੇ ਜਸਵਿੰਦਰ ਜੀਤੂ, ਤਾਜ ਨਗੀਨਾ ਨੇ ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤਾ। ਰਾਤ ਨੂੰ ਸੁੱਖਾ ਬਾਗੋਵਾਲੀਆ ਨੇ ਡਰਾਮਾ ਪੇਸ਼ ਕੀਤਾ। ਬਾਬਾ ਸੋਨੂੰ ਸ਼ਾਹ ਨੇ ਆਏ ਸੰਤ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਕਮਲਜੀਤ ਬੰਗਾ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੇਲੇ ਮਨਾਉਣੇ ਅਮੀਰ ਵਿਰਸੇ ਦੀ ਨਿਸ਼ਾਨੀ ਹੈ। ਇਸ ਮੌਕੇ ਸਰਪੰਚ ਰੂਪ ਲਾਲ, ਗੁਰਦੀਪ ਸਿੰਘ ਦੀਪੂ, ਬਾਬਾ ਕਾਲਾ ਚੰਡੀਗੜ੍ਹ, ਬਾਬਾ ਕਰਨੈਲ ਸ਼ਾਹ ਸਾਹਨੀ, ਮਾਸਟਰ ਦੇਸ ਰਾਜ, ਪ੍ਰਦੀਪ ਸਿੰਘ, ਰਾਣਾ ਡੀਂਗਰੀਆਂ, ਕੁਲਵਿੰਦਰ ਕਾਕਾ ਮੇਹਲੀਆਣਾ, ਪੱਪੂ ਮਾਣਕ, ਬਿੱਟੂ ਮਾਣਕ, ਰਾਜੂ, ਕੁਕੂ, ਸੁਰਜੀਤ ਸਿੰਘ, ਸੁੱਖਾ ਬਾਂਸਲ ਭਰੋਲੀ, ਜੁਝਾਰ ਸਿੰਘ, ਨੰਬਰਦਾਰ ਜਸਕਰਨ ਸਿੰਘ, ਧਰਮਪਾਲ ਘੁੰਮਣ, ਭੂਪਿੰਦਰ ਬ੍ਰਹਮਪੁਰ, ਰੇਸ਼ਮ ਚੇਤੇ ਵਾਲਾ ਤੇ ਹੋਰ ਹਾਜ਼ਰ ਸਨ।
ਭੂਪੇ ਸ਼ਾਹ ਦਰਬਾਰ ’ਤੇ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
ਅਜੀਤ ਡੈਸਕ
26-06-2026