ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਰੋਸ ਵਜੋਂ ਟੋਲ ਪਲਾਜ਼ਾ ਬਹਿਰਾਮ ਵਿਖੇ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 30-06-2026

ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਦਿਵਾਇਆ ਵਿਸ਼ਵਾਸ
ਬਹਿਰਾਮ, 29 ਜੂਨ (ਨਛੱਤਰ ਸਿੰਘ ਬਹਿਰਾਮ)-ਭਾਰਤੀ ਕਿਸਾਨ ਜੂਨੀਅਨ ਦੁਆਬਾ ਵਲੋਂ ਬਹਿਰਾਮ ਟੋਲ ਪਲਾਜਾ ਵਿਖੇ ਬਿਜਲੀ ਸਪਲਾਈ ਨਿਰਵਿਘਨ ਪੂਰੀ ਨਾ ਮਿਲਣ ਸੰਬੰਧੀ ਕਿਸਾਨਾਂ ਵਲੋਂ ਰੋਸ ਧਰਨਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇ ਝੋਨੇ ਦੇ ਸੀਜਨ ਵਿਚ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲੀ ਤਾਂ ਐਹੋ ਜਿਹੇ ਜਾਮ ਲਗਦੇ ਰਹਿਣਗੇ। ਧਰਨਾ ਸਥਾਨ ‘ਤੇ ਸੀਨੀਅਰ ਐਕਸੀਅਨ ਨਵਾਂਸ਼ਹਿਰ ਇੰਦਰਜੀਤ ਪਾਲ ਐਸ. ਡੀ. ਓ. ਗੁਰਬਖਸ਼ ਰਾਮ ਬੰਗਾ ਦਿਹਾਤੀ, ਐਸ. ਡੀ. ਓ. ਦਿਪਾਂਸ਼ੂ ਬੰਗਾ ਸਿਟੀ, ਐਸ. ਡੀ. ਓ. ਬਹਿਰਾਮ ਰਾਜਵਿੰਦਰ ਸਿੰਘ, ਡੀ. ਐਸ. ਪੀ. ਬੰਗਾ ਹਰਜੀਤ ਸਿੰਘ ਰੰਧਾਵਾ, ਐਸ. ਐਚ. ਓ. ਬਹਿਰਾਮ ਰਾਮ ਪਾਲ ਆਦਿ ਪੁਹੰਚੇ, ਜਿਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੁੱਝ ਕਾਰਨਾਂ ਕਰਕੇ ਇਹ ਬਿਜਲੀ ਕੱਟ ਲੱਗੇ ਸਨ, ਹੁਣ ਬਿਜਲੀ ਸਪਲਾਈ ਨਿਰਵਿਘਨ ਮਿਲੇਗੀ। ਫਿਰ ਇਸ ਧਰਨੇ ਨੂੰ ਚੁੱਕਿਆ ਗਿਆ। ਇਸ ਮੌਕੇ ਬਲਜਿੰਦਰ ਸਿੰਘ ਚੱਕਮੰਡੇਰ ਸਰਕਲ ਪ੍ਰਧਾਨ ਬਹਿਰਾਮ, ਹਰਜੀਤ ਸਿੰਘ ਸਰਹਾਲਾ ਰਾਣੂੰਆਂ, ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮੁਖਤਾਰ ਸਿੰਘ ਜੱਸੋਮਜਾਰਾ, ਗੁਰਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਜੱਸੋਮਜਾਰਾ, ਹਰਮੇਲ ਸਿੰਘ ਜੱਸੋਮਜਾਰਾ, ਗੁਰਵਿੰਦਰ ਸਿੰਘ ਸਰਪੰਚ ਮੱਲ੍ਹਾ ਸੋਢੀਆਂ, ਸੰਦੀਪ ਸਿੰਘ ਲਾਲੀ ਸਾਬਕਾ ਸਰਪੰਚ ਗਦਾਣੀ, ਜਥੇ. ਪ੍ਰੇਮ ਸਿੰਘ ਸਰਹਾਲਾ ਰਾਣੂੰਆਂ, ਕੁਲਵੀਰ ਸਿੰਘ ਕੀਰਾ ਜੱਸੋਮਜਾਰਾ, ਨੰਬਰਦਾਰ ਹਰਨੇਕ ਸਿੰਘ, ਅਵਤਾਰ ਸਿੰਘ ਕੱਟ ਆਗੂ ਕਿਰਤੀ ਕਿਸਾਨ, ਨੰਬਰਦਾਰ ਮਨਦੀਪ ਸਿੰਘ ਦੀਪਾ ਤਲਵੰਡੀ ਜੱਟਾਂ, ਲਖਬੀਰ ਸਿੰਘ ਸਰਹਾਲ ਮੂੰਡੀ, ਪ੍ਰਮਜੀਤ ਸਿੰਘ ਰਾਣਾ, ਮੋਹਣ ਸਿੰਘ ਚੱਕ ਮਾਈਦਾਸ, ਕਰਮਜੀਤ ਸਿੰਘ ਤਾਹਰਪੁਰ, ਮਹਿੰਦਰ ਸਿੰਘ ਤਾਹਰਪੁਰ, ਜੋਰਾਵਰ ਸਿੰਘ, ਸੁਖਵਿੰਦਰ ਸਿੰਘ, ਰਣਵਿੰਦਰ ਸਿੰਘ ਕਲੇਰ ਫਰਾਲਾ, ਮਨਜਿੰਦਰ ਸਿੰਘ, ਹਰਜੀਤ ਸਿੰਘ ਸਰਹਾਲਾ ਰਾਣੂੰਆਂ, ਦਲਜੀਤ ਸਿੰਘ, ਮਨਦੀਪ ਸਿੰਘ ਬਾਂਸਲ, ਚਰਨਜੀਤ ਸਿੰਘ ਰੰਧਾਵਾ ਬਹਿਰਾਮ, ਸੁਰਿੰਦਰ ਪਾਲ ਫਰਾਲਾ, ਮਲਕੀਤ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ, ਸੁੱਚਾ ਸਿੰਘ ਰੰਧਾਵਾ, ਇਕਬਾਲ ਸਿੰਘ ਸੰਧੂ, ਗੁਰਜੀਤ ਸਿੰਘ ਜੀਤਾ ਮੱਲ੍ਹਾ ਸੋਢੀਆਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਦੋਆਬੇ ਦੇ ਲੋਕਾਂ ਰੇਲ ਮੰਤਰੀ ਤੋਂ ਨਵਾਂਸ਼ਹਿਰ-ਸਮਰਾਲਾ-ਖੰਨਾ ਰੇਲਵੇ ਸਟੇਸ਼ਨ ਜੋੜਨ ਦੀ ਮੰਗ ਅਗਲੀ ਖ਼ਬਰ ਸਿੱਖਿਆ ਵਿਭਾਗ ਨੇ ਲੋੜ ਤੋਂ ਬਿਨਾਂ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ-ਜੀ. ਟੀਯ ਯੂ.
Ad Position 24
No active advertisement