ਨਵਾਂਸ਼ਹਿਰ, 29 ਜੂਨ (ਜਸਬੀਰ ਸਿੰਘ ਨੂਰਪੁਰ)-ਪੁਰਾਤਨ ਰੇਲਵੇ ਲਾਈਨ ਨਵਾਂਸ਼ਹਿਰ ਦੋਆਬਾ ਸਟੇਸ਼ਨ ਨੂੰ ਸਮਰਾਲਾ-ਖੰਨਾ, ਮੱਤੇਵਾੜਾ ਨੂੰ ਲੁਧਿਆਣਾ ਰੇਲਵੇ ਸਟੇਸ਼ਨਾਂ ਨਾਲ ਜੋੜਣ ਲਈ ਦੋਆਬੇ ਦੇ ਲੋਕਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਜ਼ੋਰਦਾਰ ਸ਼ਬਦਾਂ ’ਚ ਮੰਗ ਕਰਦਿਆਂ ਰੇਲਵੇ ਸਟੇਸ਼ਨ ਨਵਾਂਸ਼ਹਿਰ-ਖੰਨਾ ਨਾਲ ਜੋੜਣ ਲਈ ਕੇਂਦਰ ਸਰਕਾਰ ਵਿਚ ਅਹਿਮ ਰੋਲ ਅਦਾ ਕਰਕੇ ਦੋਆਬੇ ਦੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕੀਤਾ ਜਾਵੇ। ਇਹ ਪ੍ਰਗਟਾਵਾ ਭਾਜਪਾ ਸੰਗਠਨ ਇੰਚਾਰਜ ਨਵਾਂਸ਼ਹਿਰ ਜਤਿੰਦਰ ਸਿੰਘ ਅਠਵਾਲ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਐਡਵੋਕੇਟ ਵਿਸ਼ਾਲ ਸ਼ਰਮਾ ਜ਼ਿਲ੍ਹਾ ਸੈਕਟਰੀ, ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਨੇ ਸੰਗਠਨ ਵਰਕਰਾਂ ਦੀ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਲਵੇ ਸਟੇਸ਼ਨਾਂ ਨਾਲ ਜੋੜਣ ’ਤੇ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਉਣ ਵਾਲੇ ਲੱਖਾਂ ਹੀ ਲੋਕਾਂ ਨੂੰ ਨਤਮਸਤਕ ਹੋਣ ਦਾ ਸਿੱਧਾ ਮੌਕਾ ਮਿਲੇਗਾ। ਭਾਜਪਾ ਆਗੂਆਂ ਕਿਹਾ ਕਿ ਰੇਲਵੇ ਲਾਇਨ ਜੋੜਣ ਨਾਲ ਦੋਆਬਾ, ਮਾਝਾ, ਮਾਲਵੇ ਦੇ ਲੋਕਾਂ ਦੇ ਵਪਾਰਕ ਖੇਤਰ ਵਿਚ ਵਾਧਾ ਤੇ ਨੌਜਵਾਨਾਂ ਦੇ ਰੁਜਗਾਰ ਲਈ ਲਾਭਦਾਇਕ ਸਿੱਧ ਹੋਵੇਗਾ। ਸ਼ਹਿਰ ਦੀ ਇੰਡਸਟਰੀ ਏਰੀਆ ਦੀ ਡਿਵੈਲਪਮੈਂਟ ਦੇ ਨਾਲ ਸ਼ਹਿਰ ਦਾ ਵਿਕਾਸ ਵੀ ਹੋਵੇਗਾ ਅਤੇ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ। ਉਨ੍ਹਾਂ ਕੇਦਰੀ ਹਾਈਕਮਾਨ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨਾਲ ਜੋੜਣ ਲਈ ਜੇਜੋਂ ਦੋਆਬਾ ਨੂੰ ਊਨਾ (ਹਿਮਾਚਲ ਪ੍ਰਦੇਸ਼) ਅਤੇ ਗੜ੍ਹਸ਼ੰਕਰ ਨੂੰ ਰੋਪੜ ਰੇਲਵੇ ਲਾਈਨਾਂ ਜੋੜਿਆਂ ਜਾਣ ਤਾਂ ਦੋਆਬੇ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਸੈਰ ਸਪਾਟੇ ਦੇ ਨਵੇਂ ਅਵਸਰ ਪ੍ਰਾਪਤ ਹੋਣਗੇ। ਇਹ ਦੋਵੇਂ ਲੋਕਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਨਾਲ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਸਰਕਾਰ ਬਣਾਉਣ ਲਈ ਵਰਦਾਨ ਸਾਬਤ ਹੋਵੇਗੀ। ਇਸ ਮੌਕੇ ਡਾ. ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਮੈਡੀਕਲ ਵਿੰਗ, ਵਿਸ਼ਾਲ ਚੋਪੜਾ ਮੰਡਲ ਪ੍ਰਧਾਨ ਰਾਹੋਂ, ਕੁਲਵਿੰਦਰ ਸਿੰਘ ਮੰਡਲ ਪ੍ਰਧਾਨ ਬੀ. ਸੀ. ਵਿੰਗ ਨਵਾਂਸ਼ਹਿਰ, ਤਜਿੰਦਰ ਸਿੰਘ ਸੈਣੀ ਜ਼ਿਲ੍ਹਾ ਕਮੇਟੀ ਮੈਂਬਰ, ਏਕਮ ਚੌਧਰੀ ਵਾਈਸ ਪ੍ਰਧਾਨ, ਰਾਣੀ ਚੌਧਰੀ ਪ੍ਰਧਾਨ ਮਹਿਲਾ ਵਿੰਗ ਰਾਹੋਂ ਆਦਿ ਹਾਜ਼ਰ ਸਨ।
ਦੋਆਬੇ ਦੇ ਲੋਕਾਂ ਰੇਲ ਮੰਤਰੀ ਤੋਂ ਨਵਾਂਸ਼ਹਿਰ-ਸਮਰਾਲਾ-ਖੰਨਾ ਰੇਲਵੇ ਸਟੇਸ਼ਨ ਜੋੜਨ ਦੀ ਮੰਗ
ਅਜੀਤ ਡੈਸਕ
30-06-2026