12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵਿਕਾਸ ਪੱਖੋਂ ਅਣਗੌਲਿਆਂ ਕੀਤੇ ਪਿੰਡ ਲੋਹਗੜ੍ਹ ਵਾਸੀਆਂ ਨੇ ‘ਆਪ’ ਸਰਕਾਰ ਤੇ ਪੰਚਾਇਤ ਦਾ ਕੀਤਾ ਬਾਈਕਾਟ

Ad Position 21
No active advertisement
ਅਜੀਤ ਡੈਸਕ 01-07-2026

ਕਾਠਗੜ੍ਹ, 30 ਜੂਨ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਸੁੱਧਾ ਮਾਜਰਾ ਦੀ ਪੰਚਾਇਤ ਅਧੀਨ ਪੈਂਦਾ ਪਿੰਡ ਲੋਹਗੜ੍ਹ ਵਿਕਾਸ ਪੱਖੋਂ ਅਣਗੋਲਿਆਂ ਹੀ ਕੀਤਾ ਜਾ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੇ ਆਪ ਸਰਕਾਰ ਅਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਚਾਇਤ ਦੇ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਿੰਡ ਲੋਹਗੜ੍ਹ ਦੀ ਮੌਜੂਦਾ ਪੰਚ ਸ਼੍ਰੀਮਤੀ ਇਕਬਾਲ ਕੌਰ ਨੇ ਦੱਸਿਆ ਕਿ ਉਸ ਦੀ ਸ਼ਾਦੀ ਹੋਈ ਨੂੰ 26-27 ਸਾਲ ਹੋ ਚੁੱਕੇ ਹਨ ਪ੍ਰੰਤੂ ਇਸ ਅਰਸੇ ਦੌਰਾਨ ਪਿੰਡ ਦੀ ਫਿਰਨੀ ਵੀ ਪੂਰੀ ਤਰ੍ਹਾਂ ਪੱਕੀ ਨਹੀਂ ਹੋ ਸਕੀ। ਉਹਨਾਂ ਦੱਸਿਆ ਕਿ ਪਿੰਡ ਦੀ ਜਿੰਨੀ ਵੀ ਵਸੋਂ ਹੈ ਉਸ ਦੇ ਸਾਰੇ ਪਾਸੇ ਫਿਰਨੀ ਲੱਗਦੀ ਹੈ ਜਿਸ ਕਰਕੇ ਹਰ ਪਰਿਵਾਰ ਦਾ ਮੇਨ ਰਸਤਾ ਇਹ ਫਿਰਨੀ ਹੀ ਹੈ। ਇਕਬਾਲ ਕੌਰ ਨੇ ਦੱਸਿਆ ਕਿ ਜਿਹੜੀ ਵੀ ਸਰਕਾਰ ਜਾਂ ਪੰਚਾਇਤ ਬਣੀ ਉਸ ਦੇ ਕਾਰਜਕਾਲ ਦੌਰਾਨ ਫਿਰਨੀ ਦਾ ਕੁਝ ਕੁ ਮੀਟਰ ਦਾ ਟੋਟਾ ਹੀ ਪੱਕਾ ਕਰਵਾਇਆ ਜਾਂਦਾ ਰਿਹਾ ਹੈ ਅਤੇ ਕਿਸੇ ਵੀ ਸਰਕਾਰ ਜਾਂ ਪੰਚਾਇਤ ਨੇ ਫਿਰਨੀ ਨੂੰ ਇੱਕ ਵਾਰ ਵਿੱਚ ਪੱਕੀ ਕਰਵਾਏ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। 5 ਜਾਂ 10 ਸਾਲ ਬਾਅਦ ਜਦੋਂ ਫਿਰਨੀ ਦਾ ਨਵਾਂ ਟੋਟਾ ਬਣਾਇਆ ਜਾਂਦਾ ਹੈ ਤਾਂ ਪਿਛਲੀ ਪੱਕੀ ਹੋਈ ਫਿਰਨੀ ਦੀ ਹਾਲਤ ਖਸਤਾ ਹੋਣ ਲੱਗ ਜਾਂਦੀ ਹੈ। ਖਸਤਾ ਹਾਲ ਕੱਚੀ ਅਤੇ ਉਬੜ ਖਾਬੜ ਇਸ ਫਿਰਨੀ ਤੋਂ ਪਿੰਡ ਵਾਸੀਆਂ ਦਾ ਆਉਣਾ-ਜਾਣਾ ਬਹੁਤ ਔਖਾ ਹੈ। ਰੋਸ ਜਤਾਉਂਦੇ ਹੋਏ ਪੰਚ ਸ੍ਰੀਮਤੀ ਇਕਬਾਲ ਕੌਰ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਉਹਨਾਂ ਨੂੰ ਆਪ ਸਰਕਾਰ ਉੱਤੇ ਬੜੀਆਂ ਉਮੀਦਾਂ ਸਨ ਕਿ ਹੁਣ ਉਨ੍ਹਾਂ ਦੇ ਪਿੰਡ ਦੀ ਕਾਇਆ ਕਲਪ ਹੋ ਜਾਵੇਗੀ ਪਰ ਅਫਸੋਸ ਕਿ ਇਸ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਇਕ ਰੁਪਈਆ ਤੱਕ ਨਹੀਂ ਖਰਚਿਆ ਗਿਆ। ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਸਿਰਫ ਸੁੱਧਾ ਮਾਜਰਾ ਦੇ ਵਿਕਾਸ ਵੱਲ ਹੀ ਧਿਆਨ ਦਿੰਦੀ ਆ ਰਹੀ ਹੈ ਅਤੇ ਕਿਸੇ ਵੀ ਪੰਚਾਇਤ ਨੇ ਗੰਭੀਰਤਾ ਨਾਲ ਲੋਹਗੜ੍ਹ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਲਈ ਛੋਟੇ ਜਿਹੇ ਛੱਪੜ ਨੂੰ ਚੌੜਾ ਕਰਨ ਦਾ ਪੰਜ ਕੁ ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਉਸ ਛੱਪੜ ਨੂੰ ਮੁਕੰਮਲ ਕੀਤੇ ਬਿਨਾਂ ਹੀ ਛੱਡ ਦਿੱਤਾ ਗਿਆ ਜਿਸ ਕਰਕੇ ਬਰਸਾਤ ਦੌਰਾਨ ਮੀਂਹ ਅਤੇ ਗੰਦੇ ਪਾਣੀ ਨਾਲ ਛੱਪੜ ਓਵਰਫਲੋ ਹੋ ਜਾਂਦਾ ਹੈ ਜੋ ਕਿ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰਦਾ ਹੈ। ਪੰਚ ਇਕਬਾਲ ਕੌਰ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਰ ਸਿਆਸੀ ਪਾਰਟੀ ਦੇ ਨਾਲ- ਨਾਲ ਸੁਧਾ ਮਾਜਰਾ ਦੀ ਪੰਚਾਇਤ ਤੋਂ ਸਖ਼ਤ ਨਿਰਾਸ਼ ਹਨ ਅਤੇ ਭਵਿੱਖ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਸਮਰਥਨ ਨਹੀਂ ਕੀਤਾ ਜਾਵੇਗਾ ਕਿਉਂਕਿ ਸਿਆਸੀ ਆਗੂ ਉਹਨਾਂ ਦੀਆਂ ਵੋਟਾਂ ਬਟੋਰ ਕੇ ਫਿਰ ਸਾਰ ਤੱਕ ਨਹੀਂ ਲੈਂਦੇ। ਉਹਨਾਂ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਮਾੜੀ ਹਾਲਤ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹਨਾਂ ਦਾ ਪਿੰਡ ਅਜੇ ਵੀ 50-60 ਸਾਲ ਪਿੱਛੇ ਹੀ ਹੋਵੇ। ਉਹਨਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਜਦੋਂ ਉਹਨਾਂ ਦੇ ਪਿੰਡ ਦਾ ਵਿਕਾਸ ਹੀ ਨਹੀਂ ਹੋਣਾ ਤਾਂ ਫਿਰ ਪੰਚਾਇਤ ਤੇ ਸਿਆਸੀ ਆਗੂਆਂ ਦੇ ਕੀ ਉਹਨਾਂ ਨੇ ਮੂੰਹ ਵੇਖਣੇ ਹਨ। ਇਸ ਕਰਕੇ ਪਿੰਡ ਵਾਸੀ ਭਵਿੱਖ ਵਿੱਚ ਸਿਆਸੀ ਆਗੂਆਂ ਤੇ ਪੰਚਾਇਤ ਦਾ ਮੁਕੰਮਲ ਬਾਈਕਾਟ ਕਰਨਗੇ। ਜਦੋਂ ਪਿੰਡ ਲੋਹਗੜ੍ਹ ਵਿੱਚ ਵਿਕਾਸ ਕਾਰਜ ਨਾ ਹੋਣ ਸਬੰਧੀ ਪਿੰਡ ਸੁੱਧਾਮਾਜਰਾ ਦੇ ਸਰਪੰਚ ਸ੍ਰੀਮਤੀ ਬਲਵੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਉਨ੍ਹਾਂ ਕੋਲ ਕੋਈ ਵੀ ਗ੍ਰਾਟ ਨਹੀਂ ਹੈ ਪਰ ਜਦੋਂ ਸਰਕਾਰ ਵਲੋਂ ਕੋਈ ਵੀ ਗ੍ਰਾਟ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਪਿੰਡ ਲੋਹਗੜ੍ਹ ਦੇ ਪਏ ਅਧੂਰੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ। ਇਸ ਮੌਕੇ ਪਿੰਡ ਲੋਹਗੜ੍ਹ ਦੇ ਵਾਸੀਆਂ ਵਿੱਚ ਹਾਜ਼ਰ ਮਹਿੰਦਰ ਪਾਲ ਸਾਬਕਾ ਪੰਚ, ਬਲਵੀਰ ਸਿੰਘ ਸਾਬਕਾ ਪੰਚ,ਹਰਜਿੰਦਰ ਸਿੰਘ ਕੁਲਦੀਪ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਿੰਡ ਰੈਲ ਦੇ ਉੱਚੇ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ,ਮਚੀ ਹਾਹਾਕਾਰ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਵਿਖੇ ਵਿਧਾਇਕਾਂ ਦੀ ਅਯੋਗਤਾ ਦਾ ਹੋਇਆ ਪਰਦਾਫਾਸ਼ : ਸੁਸ਼ੀਲ ਸਿਆਗ
Ad Position 24