09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

Ad Position 21
No active advertisement
ਅਜੀਤ ਡੈਸਕ 04-07-2026
ਬੰਗਾ, 3 ਜੁਲਾਈ (ਧਰਮਵੀਰ ਪਾਲ)-ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹੈੱਡ ਕਾਂਸਟੇਬਲ ਚੰਦਨਦੀਪ ਸਿੰਘ ਥਾਣਾ ਸਦਰ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ’ਤੇ ਸਨ। ਜਦੋ ਉਹ ਪਿੰਡ ਖਟਕੜ ਕਲਾਂ ਰਾਹੀਂ ਪਿੰਡ ਨੌਰਾ ਵੱਲ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਪਾਰਟੀ ਆਦਰਸ਼ ਸਕੂਲ ਪਿੰਡ ਖਟਕੜ ਕਲਾਂ ਕੋਲ ਪੁੱਜੀ ਤਾਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋਂ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਸੁੱਟ ਕੇ ਪਿੱਛੇ ਵੱਲ ਭੱਜਣ ਲੱਗਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਪਰਮਜੀਤ ਸਿੰਘ ਭੱਟੀ ਪੁੱਤਰ ਰਣਵੀਰ ਸਿੰਘ ਵਾਸੀ ਪਿੰਡ ਰਾਮਪੁਰ ਥਾਣਾ ਸਦਰ ਬੰਗਾ ਦੱਸਿਆ। ਉਸ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ ਦੋ ਪੱਤੇ ਬਰਾਮਦ ਹੋਏ, ਜਿਨ੍ਹਾਂ ਵਿੱਚ ਹਰੇਕ ਪੱਤੇ ਵਿੱਚ 10-10 ਨਸ਼ੀਲੀਆਂ ਗੋਲੀਆਂ ਸਨ। ਇਸ ਤਰ੍ਹਾਂ ਕੁੱਲ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਚੰਦਨਦੀਪ ਸਿੰਘ ਨੇ ਦੱਸਿਆ ਕਿ ਇੱਕ ਪੁਰਾਣੇ ਕੇਸ ਵਿੱਚ ਭਗੌੜਾ ਵਿਅਕਤੀ ਜਿਸਦਾ ਨਾਮ ਪਵਨਪ੍ਰੀਤ ਪੁੱਤਰ ਸ਼ਮਸ਼ੇਰ ਪਿੰਡ ਖਮਾਚੋ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਰੋਮਜਾਰਾ ਵਿਖੇ ਸੁਸਾਇਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲ੍ਹੇ ਅਗਲੀ ਖ਼ਬਰ ਗੁਰਦੀਪ ਸਿੰਘ ਬੜਵਾ ਨੂੰ ਯੂਥ ਅਕਾਲੀ ਦਲ ਨਵਾਂਸ਼ਹਿਰ ਦਾ ਸਕੱਤਰ ਜਨਰਲ ਨਿਯੁਕਤ ਕੀਤਾ
Ad Position 24