ਔੜ/ਝਿੰਗੜਾਂ, 5 ਜੁਲਾਈ (ਕੁਲਦੀਪ ਸਿੰਘ ਝਿੰਗੜ)- ਇਤਿਹਾਸਕ ਗੁਰਦੁਆਰਾ ਪੰਜ ਤੀਰਥ ਲੜੋਆ ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਥਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਨਗਰ ਕੀਰਤਨ ਪਿੰਡ ਲੜੋਆ ਤੇ ਪਰਾਗਪੁਰ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਪੁੱਜਾ। ਰਸਤੇ ‘ਚ ਨਗਰ ਕੀਰਤਨ ਦਾ ਸੰਤ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਅਤਰ ਦਾਸ ਲੜੋਆ ਅਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਲਗਾਏ ਗਏ ਵੱਖ-ਵੱਖ ਪੜਾਵਾਂ ਵਿੱਚ ਪੰਥ ਪ੍ਰਸਿੱਧ ਇੰਟਰਨੈਸ਼ਨਲ ਗੋਲਡਮੈਲਿਸਟ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਤੋਂ ਇਲਾਵਾ ਹੋਰ ਵੀ ਕੀਰਤਨੀ ਤੇ ਢਾਡੀ ਜਥਿਆਂ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਸਬੰਧੀ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਸੇਵਾਦਾਰਾਂ ਵਲੋਂ ਸੰਗਤਾਂ ਦੀ ਚਾਹ-ਪਕੌੜਿਆਂ, ਫਲ-ਫਰੂਟਾਂ ਨਾਲ ਸੇਵਾ ਕੀਤੀ ਗਈ। ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਨਗਰ ਕੀਰਤਨ ‘ਚ ਪੁੱਜੀਆਂ ਸੰਗਤਾਂ ਤੇ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 6 ਜੁਲਾਈ ਨੂੰ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਭਾਈ ਜਸਪਾਲ ਸਿੰਘ ਭਘੌਰਾਂ, ਭਾਈ ਪ੍ਰੀਤਮ ਸਿੰਘ, ਭਾਈ ਅਵਤਾਰ ਸਿੰਘ ਛੀਨਾ, ਕਥਾਵਾਚਕ ਗਿਆਨੀ ਰਾਜਵਿੰਦਰ ਸਿੰਘ ਦਾ ਜਥਾ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਤਰਾਂ ਰਾਤ ਦੇ ਕੀਰਤਨ ਦਰਬਾਰ ਵਿੱਚ ਭਾਈ ਗੁਰਮੀਤ ਸਿੰਘ ਸ਼ਾਂਤ, ਗਿਆਨੀ ਜਸਵੰਤ ਸਿੰਘ ਪਰਵਾਨਾ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਗੁਦਾਵਰ ਸਿੰਘ, ਨੰਬਰਦਾਰ ਮੱਖਣ ਸਿੰਘ, ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ, ਰਣਜੀਤ ਸਿੰਘ, ਪਰਵੀਨ ਸਿੰਘ, ਬਹਾਦਰ ਸਿੰਘ, ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਮਨੋਹਰ ਸਿੰਘ ਗਰਚਾ, ਸੁਰਜੀਤ ਸਿੰਘ, ਜੋਗਾ ਸਿੰਘ ਸ਼ੇਰਗਿੱਲ, ਮੱਖਣ ਮਝੈਲ, ਮਾ. ਦੇਸ ਰਾਜ ਬੱਜੋਂ, ਜੱਗਾ ਸਿੰਘ, ਸੰਦੀਪ ਸਿੰਘ, ਅਜੀਤ ਸਿੰਘ ਫੌਜੀ, ਜਸਵਿੰਦਰ ਸਿੰਘ, ਕਰਤਾਰ ਸਿੰਘ, ਹਰਵਿੰਦਰ ਸਿੰਘ, ਤਰਨਜੀਤ ਸਿੰਘ, ਦਵਿੰਦਰ ਸਿੰਘ ਚਾਨਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।