11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਾਲ ਹੋਇਆ - ਜਥੇਦਾਰ ਚੱਕ

Ad Position 21
No active advertisement
ਅਜੀਤ ਡੈਸਕ 18-07-2026
ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)- ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਇਆ ਉਸ ਦਾ ਹਾਲ ਮਾੜਾ ਹੋਇਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੈਂਬਰ ਐਸ. ਜੀ. ਪੀ. ਸੀ. ਜਥੇਦਾਰ ਰਵਿੰਦਰ ਸਿੰਘ ਚੱਕ ਨੇ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਚਾਹੇ ਉਹ ਅਬਦਾਲੀ ਤੋਂ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਹੋਣ, ਸਭ ਦਾ ਬੁਰਾ ਹਾਲ ਹੋਇਆ ਅਤੇ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿਚ ਆਇਆ ਉਸ ਦੀ ਹਮੇਸ਼ਾ ਚੜ੍ਹਦੀ ਕਲਾ ਹੋਈ। ਇਹ ਤਖ਼ਤ ਕਾਲ ਤੋਂ ਰਹਿਤ ਪ੍ਰਮਾਤਮਾ ਦਾ ਤਖ਼ਤ ਹੈ ਅਤੇ ਦੁਨੀਆ ਦੇ ਸਭ ਰਾਜ – ਭਾਗ ਤੇ ਤਖ਼ਤ ਇਸ ਤੋਂ ਥੱਲੇ ਹਨ। ਇਸ ਮੌਕੇ ਸੀਨੀਅਰ ਯੂਥ ਆਗੂ ਸ. ਬਿਕਰਮ ਸਿੰਘ ਅੱਲਾ ਬਖ਼ਸ਼ ਨੇ ਕਿਹਾ ਅੱਜ ਦੇ ਸਮੇਂ ਪੰਥ ਵਿਰੋਧੀ ਤਾਕਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ, ਉਨ੍ਹਾਂ ਤੋਂ ਸਿੱਖ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸਿੱਖ ਸੰਗਤ ਹਰ ਪੰਥ ਵਿਰੋਧੀ ਤਾਕਤ ਨੂੰ ਮੋਹ ਤੋੜਵਾਂ ਜਵਾਬ ਦੇਵੇ ਤੇ ਦਿੱਲੀ ਤੋਂ ਪੰਜਾਬ ਬੈਠੇ ਆਈ. ਟੀ. ਦੇ ਬੰਦੇ ਜੋ ਅਕਾਲ ਤਖ਼ਤ ਤੇ ਸਿੱਖ ਕੌਮ ਖ਼ਿਲਾਫ਼ ਕੂੜ ਪ੍ਰਚਾਰ ਕਰਦੇ ਹਨ, ਨੌਜਵਾਨ ਸਿੱਖ ਪੀੜੀ ਨੂੰ ਉਨ੍ਹਾਂ ਦੇ ਤਰੀਕੇ ਨਾਲ ਹੀ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ, ਸੌਦਾਗਰ ਸਿੰਘ ਚਨੌਰ, ਹਰਮਨਜੀਤ ਸਿੰਘ ਚੱਕ, ਜਸਵਿੰਦਰ ਸਿੰਘ ਬਿੱਟੂ, ਬਲਜੀਤ ਸਿੰਘ ਲਾਡੂ, ਯੁਗਪਾਲ ਸਿੰਘ ਹੈਪੀ, ਬਲਵੀਰ ਸਿੰਘ ਬਿਸ਼ਨਪੁਰ, ਮਾਸਟਰ ਮਹਿੰਗਾ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਸਿੱਧੂ, ਡਾ. ਬਹਾਦਰ ਮਾਨਸਰ, ਭੁਪਿੰਦਰ ਸਿੰਘ ਸੋਨਾ, ਮਨਜੀਤ ਸਿੰਘ ਚੱਕ, ਅਜੀਤ ਸਿੰਘ ਸੱਚਦੇਵਾ, ਰਣਜੀਤ ਸਿੰਘ ਡਾਲੋਵਾਲ, ਮਾਸਟਰ ਅਮਰਜੀਤ ਸਿੰਘ ਲਾਲੀ, ਮਾਸਟਰ ਜਸਵੀਰ ਸਿੰਘ ਚੱਕ, ਸਤਜੀਤ ਸਿੰਘ ਅਰਥੇਵਾਲ, ਸੁਰਿੰਦਰ ਸਿੰਘ ਛਿੰਦਾ, ਰਣਜੀਤ ਸਿੰਘ ਬਿਸ਼ਨਪੁਰ, ਬੀਬੀ ਬਲਵਿੰਦਰਜੀਤ ਕੌਰ, ਬੀਬੀ ਸੰਜਨਾ ਰੰਜਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਨਵ ਦੁਰਗਾ ਲੰਗਰ ਸੁਸਾਇਟੀ ਦੀ ਮੀਟਿੰਗ ਵਿਚ ਸੁਮਿਤ ਗੁਪਤਾ ਬਣੇ ਪ੍ਰਧਾਨ ਅਗਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਤੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24