11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ੍ਰੀ ਨਵ ਦੁਰਗਾ ਲੰਗਰ ਸੁਸਾਇਟੀ ਦੀ ਮੀਟਿੰਗ ਵਿਚ ਸੁਮਿਤ ਗੁਪਤਾ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 18-07-2026
ਟਾਂਡਾ ਉੜਮੁੜ, 17 ਜੁਲਾਈ (ਦੀਪਕ ਬਹਿਲ)- ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਚ ਲੱਗਣ ਵਾਲੇ ਸਾਵਨ ਮਹੀਨੇ ਦੇ ਮੇਲਿਆਂ ਵਿਚ ਮਾਤਾ ਜੀ ਦੇ ਦਰਸ਼ਨਾਂ ਲਈ ਪੈਦਲ ਅਤੇ ਵਾਹਨਾਂ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੇ ਖਾਣ ਪੀਣ ਦੇ ਲੰਗਰ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਅਤੇ ਕਲੱਬ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਸ਼੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ (ਰਜਿ) ਹੁਸ਼ਿਆਰਪੁਰ ਦੇ ਸਰਪ੍ਰਸਤ ਮਿੱਕੀ ਪੰਡਿਤ ਦੀ ਦੇਖ-ਰੇਖ ਅਤੇ ਚੀਨੂੰ ਪੰਡਿਤ, ਸ਼ਿਵਮ ਵੈਦ ਤੇ ਵਿਕਾਸ ਜਸਰਾ ਦੀ ਅਗਵਾਈ ਵਿਚ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸ਼ਿਵ ਸੈਨਾ ਪੰਜਾਬ ਦੇ ਵਰਕਰਾਂ ਨੇ ਭਾਗ ਲਿਆ। ਮੀਟਿੰਗ ਚ ਸ਼ਾਮਿਲ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਅਵਾਧਸ ਪੰਜਾਬ ਦੇ ਸੀਨੀਅਰ ਚੇਅਰਮੈਨ ਗਗਨ ਭੱਟੀ, ਇਕ ਹਾਥ ਸੇਵਾ ਕੇ ਨਾਮ ਸੋਸਾਇਟੀ ਦੇ ਸਰਪ੍ਰਸਤ ਸੁਮਿਤ ਗੁਪਤਾ, ਗਗਨ ਪਰੋਜ, ਹਰਜੀਤ ਸਿੰਘ ਬਘੇਲ ਜਿੰਦਰ ਬਣਿਆਲ, ਸ਼ੁਭਮ ਮਲਹੋਤਰਾ, ਗੁਰਮੀਤ ਅਰੋੜਾ, ਗਿੰਦਾ ਪਰੋਜ, ਕਰਨ ਕਪੂਰ, ਗੌਰਵ ਟਾਂਡਾ, ਜੋਬਨ, ਆਕਾਸ਼ ਰਾਣਾ, ਗੋਰਵ ਕੁਮਾਰ, ਰਵੀ ਕੁਮਾਰ, ਡਿੰਕੀ ਟਾਂਡਾ, ਸ਼ੁਭਮ ਮੱਟੂ, ਸੋਨੂੰ ਕੁਮਾਰ, ਵਿਸ਼ਾਲ ਕੁਮਾਰ, ਸੂਰਜ ਕੁਮਾਰ, ਸੰਜੂ, ਦੀਪਕ ਵਰਮਾ, ਆਸ਼ੂ, ਗੁਰਮੀਤ ਸਿੰਘ, ਸਨਮ ਨੈਨੋਵਾਲ, ਹਰਮਨ, ਗਗਨ ਰੜਾ ਅਤੇ ਲਾਡੀ ਤੋਂ ਇਲਾਵਾ ਸੋਸਾਇਟੀ ਦੇ ਹੋਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਸੁਮਿਤ ਗੁਪਤਾ ਨੂੰ ਸ਼੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ ਦਾ ਪ੍ਰਧਾਨ ਅਤੇ ਗਗਨ ਭੱਟੀ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ। ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਿੱਕੀ ਪੰਡਿਤ ਨੇ ਕਿਹਾ ਕਿ ਸ਼੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ ਟਾਂਡਾ ਵੱਲੋਂ ਮਾਤਾ ਜੀ ਦੇ ਦਰਬਾਰ ਚਿੰਤਪੁਰਨੀ ਵਿਖੇ ਮਾਤਾ ਜੀ ਦੇ ਦਰਸ਼ਨਾਂ ਨੂੰ ਪੈਦਲ ਅਤੇ ਵਾਇਕਲਾਂ ਰਾਹੀ ਜਾਣ ਵਾਲੀ ਸੰਗਤ ਦੇ ਖਾਣ-ਪੀਣ ਤੋਂ ਇਲਾਵਾ ਉਨ੍ਹਾਂ ਦੇ ਆਰਾਮ ਕਰਨ ਲਈ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਜੀ ਦੇ ਰਸਤੇ ਚ ਪੈਂਦੇ ਚੌਹਾਲ ਫੋਰੈਸਟ ਹਾਊਸ ਦੇ ਸਾਹਮਣੇ ਸਲਾਨਾ ਲੰਗਰ ਲਗਾਇਆ ਜਾ ਰਿਹਾ ਹੈ ਤਾਂ ਜੋ ਮਾਤਾ ਜੀ ਦੇ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਵਨ ਮਹੀਨੇ ਵਿਚ ਦੇਸ਼ ਵਿਦੇਸ਼ ਤੋਂ ਆਏ ਮਾਤਾ ਜੀ ਦੇ ਲੱਖਾਂ ਸ਼ਰਧਾਲੂ ਮਾਤਾ ਜੀ ਦੇ ਦਰਬਾਰ ਚ ਮੰਗੀਆਂ ਗਈਆਂ ਮੁਰਾਦਾਂ ਪੂਰੀਆਂ ਹੋਣ ਤੇ ਹੁਸ਼ਿਆਰਪੁਰ ਰਸਤੇ ਮਾਤਾ ਜੀ ਦੇ ਦਰਬਾਰ ਮੱਥਾ ਟੇਕਣ ਜਾਂਦੇ ਹਨ ਅਤੇ ਇਨ੍ਹਾਂ ਮਾਤਾ ਜੀ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਡੀ ਸੋਸਾਇਟੀ ਵੱਲੋਂ ਇਹ ਲੰਗਰ ਲਗਾਇਆ ਜਾਂਦਾ ਹੈ। ਨਵ ਨਿਯੁਕਤ ਪ੍ਰਧਾਨ ਸੁਮਿਤ ਗੁਪਤਾ ਨੇ ਕਿਹਾ ਕਿ ਸ੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ ਰਜਿਸਟਰ ਹੁਸ਼ਿਆਰਪੁਰ ਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਇਹ ਲੰਗਰ ਸ਼ਿਵ ਸੈਨਾ ਪੰਜਾਬ ਅਤੇ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਚੌਹਾਲ ਤੋਂ ਮਾਤਾ ਜੀ ਦੇ ਦਰਬਾਰ ਵਿਚ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ ਵਾਲੇ ਕੈਂਪ ਵਿਚ ਮੈਡੀਕਲ ਸਹੂਲਤਾਂ ਦੇਣ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਸਫ਼ਰ ਦੌਰਾਨ ਤਬੀਅਤ ਖ਼ਰਾਬ ਹੋਣ ਤੇ ਉਨ੍ਹਾਂ ਨੂੰ ਮੁੱਢਲੀ ਸਿਹਤ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸੋਸਾਇਟੀ ਦੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਾਲ ਹੋਇਆ - ਜਥੇਦਾਰ ਚੱਕ
Ad Position 24