12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਸਰਕਾਰ ਵੱਲੋਂ ਵਿਸ਼ਵਰਾਜ ਕੌਸ਼ਲ ‘ਰਾਜਪੂਤ ਵੈਲਫੇਅਰ ਬੋਰਡ ਬਲਾਚੌਰ’ ਦੇ ਚੇਅਰਮੈਨ ਨਿਯੁਕਤ

Ad Position 21
No active advertisement
ਅਜੀਤ ਡੈਸਕ 18-07-2026
ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਸਰਕਾਰ ਵੱਲੋਂ ਰਾਣਾ ਵਿਸ਼ਵਰਾਜ ਕੌਸ਼ਲ ਵਿਸ਼ੂ ਰਾਣਾ ਨੂੰ ਰਾਜਪੂਤ ਵੈਲਫੇਅਰ ਬੋਰਡ ਵਿਧਾਨ ਸਭਾ ਹਲਕਾ ਬਲਾਚੌਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ੂ ਰਾਣਾ ਬਾਬਾ ਬਲਰਾਜ ਮੰਦਰ ਸਭਾ ਬਲਾਚੌਰ ਦੇ ਮੌਜੂਦਾ ਪ੍ਰਧਾਨ ਅਤੇ ਰਾਜਪੂਤ ਸਭਾ ਬਲਾਚੌਰ ਦੇ ਸੈਕਟਰੀ ਵੀ ਹਨ। ਉਨ੍ਹਾਂ ਦੀ ਨਿਯੁਕਤੀ ’ਤੇ ਰਾਜਪੂਤ ਸਭਾ ਬਲਾਚੌਰ, ਭਾਰਤ ਵਿਕਾਸ ਪ੍ਰੀਸ਼ਦ ਤੇ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਤੇ ਕਮੇਟੀ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉੱਘੇ ਸਮਾਜ ਸੇਵੀ ਰਾਣਾ ਮੰਗਾਂ ਸਿੰਘ ਕੌਸ਼ਲ ਦੇ ਸਪੁੱਤਰ ਅਤੇ ਕੈਪਟਨ ਪਿਆਰਾ ਸਿੰਘ ਦੇ ਪੋਤਰੇ ਵਿਸ਼ੂ ਰਾਣਾ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਅਤੇ ਸਮੁੱਚੀ ਲੀਡਰਸ਼ਿਪ ਦਾ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨਵ-ਨਿਯੁਕਤ ਚੇਅਰਮੈਨ ਵਿਸ਼ੂ ਰਾਣਾ ਅਤੇ ਅਮਰ ਕੌਸ਼ਲ ਦੀ ਮਾਤਾ ਬੀਬੀ ਕੁਸਮ ਕੌਸ਼ਲ ਜੋ ਮਿਊਂਸੀਪਲ ਕੌਂਸਲ ਬਲਾਚੌਰ ਦੀ ਕੌਂਸਲਰ ਵਾਰਡ ਦੇ ਨਾਲ-ਨਾਲ ਬਲਾਚੌਰ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਬੰਗਾ ਨੇ ਜੈਵਿਕ ਖੇਤੀ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਕਸਬੇ ਦੇ ਅੰਦਰ ‘ਡੇਂਗੂ ’ਤੇ ਵਾਰ ਮੁਹਿੰਮ’ ਤਹਿਤ ਗਤੀਵਿਧੀਆਂ
Ad Position 24