ਬਲਾਚੌਰ, 18 ਜੁਲਾਈ (ਨਰੇਸ਼ ਧੌਲ)- ਬਲਾਚੌਰ ਬਾਈਪਾਸ ਸੁੱਜੋਵਾਲ ਪੁਲ ਦੇ ਨਜ਼ਦੀਕ ਸੰਤੁਲਨ ਵਿਗੜ ਜਾਣ ਕਾਰਨ ਇੱਕ ਕਾਰ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ। ਐਸ.ਐਸ.ਐਫ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇੱਕ ਸਵਿਫਟ ਡਿਜ਼ਾਇਰ ਕਾਰ ਨੰਬਰ ਪੀ.ਬੀ 01 ਈ 2640 ਜਿਸ ਨੂੰ ਅਮਨਦੀਪ ਸਿੰਘ ਪੁੱਤਰ ਸ਼ੇਰ ਸਿੰਘ ਮੂਸਾਪੁਰ ਰੋਡ ਸੰਤ ਨਗਰ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ, ਜੋ ਕਿ ਬਲਾਚੌਰ ਬਾਈਪਾਸ ਸੁੱਜੋਵਾਲ ਪੁੱਲ ਦੇ ਨਜ਼ਦੀਕ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਕਾਰ ਡੂੰਘੇ ਖੱਡੇ ਵਿੱਚ ਜਾ ਡਿੱਗੀ ਜਿਸ ਦੇ ਫਲਸਰੂਪ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਵਿੱਚ ਸਵਾਰ ਵੈਸ਼ਾਲੀ ਪੁੱਤਰੀ ਹਰਮੇਸ਼ ਲਾਲ ਵਾਸੀ ਬਹਿਰਾਮ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਐਨ.ਐਚ.ਏ.ਆਈ. ਦੀ ਐਬੂਲੈਂਸ ਰਾਹੀਂ ਸਿਵਿਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਥਾਣਾ ਸਿਟੀ ਬਲਾਚੌਰ ਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬਲਾਚੌਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।