05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪਾਵਰਕਾਮ ਕਾਮਿਆਂ ਦਾ ਪੰਜਵੇਂ ਦਿਨ ਵੀ ਸੰਘਰਸ਼ ਜਾਰੀ

Ad Position 21
No active advertisement
ਅਜੀਤ ਡੈਸਕ 26-07-2026

ਨਵਾਂਸ਼ਹਿਰ, 25 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪੰਜਾਬ, ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਵਾਅਦਾ-ਖ਼ਿਲਾਫ਼ੀ ਕਰਨ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਪੰਜਵੇ ਦਿਨ ਵੀ ਸਮੂਹਿਕ ਛੁੱਟੀ ’ਤੇ ਜਾਣ ਉਪਰੰਤ ਬਿਜਲੀ ਕਾਮਿਆਂ ਵੱਲੋਂ ਡਵੀਜ਼ਨ ਦੇ ਗੇਟ ਅੱਗੇ ਬਲਿਹਾਰ ਸਿੰਘ ਪਰਧਾਨ ਇੰਪਲਾਈਜ ਫੈਡਰੇਸ਼ਨ ਮੰਡਲ ਨਵਾਂਸ਼ਹਿਰ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਮੋਹਨ ਸਿੰਘ ਬੂਟਾ ਉਟਾਲਾਂ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਸਰਕਲ ਨਵਾਂਸ਼ਹਿਰ, ਤਰਲੋਚਨ ਸਿੰਘ ਪ੍ਰਧਾਨ ਐਮ. ਐਸ. ਯੂ ਸਰਕਲ ਨਵਾਂਸ਼ਹਿਰ , ਬਲਿਹਾਰ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਮੰਡਲ ਨਵਾਂਸ਼ਹਿਰ , ਗੁਰਪ੍ਰੀਤ ਸਿੰਘ ਆਗੂ ਐਮ. ਐਸ. ਯੂ., ਸਤਪਾਲ ਸਲੋਹ ਪੈਨਸ਼ਨਰ ਆਗੂ ਤੇ ਰਾਮ ਆਸਰਾ ਪੈਨਸ਼ਨਰ ਆਗੂ ਏਟਕ, ਰਕੇਸ਼ ਕੁਮਾਰ ਸਟੇਜ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਲਗਾਤਾਰ ਸਾਂਝੇ ਫੋਰਮ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਜੋਗਾ ਸਿੰਘ (ਪ੍ਰਧਾਨ), ਇੰਜੀਨੀਅਰ ਸੋਮਨਾਥ (ਜੇ.ਈ.), ਮੋਹਨ ਸਿੰਘ ਭਾਰਟਾ (ਪ੍ਰਧਾਨ), ਰਾਹੋਂ ਬਲਜਿੰਦਰ ਸਿੰਘ (ਪ੍ਰਧਾਨ ਸ਼ਹਿਰੀ), ਇੰਜੀਨੀਅਰ ਤਿਲਕ ਰਾਜ (ਕੈਸ਼ੀਅਰ ਮੰਡਲ ਨਵਾਂਸ਼ਹਿਰ), ਗੁਰਨੇਕ ਸਿੰਘ ਜੇ. ਈ, ਸੁਰਜੀਤ ਕੁਮਾਰ (ਕੈਸ਼ੀਅਰ ਸਿਟੀ ਸਤਪਾਲ ਸਿੰਘ ਰਾਹੋਂ, ਸੁਖਵਿੰਦਰ ਮਿਸਤਰੀ, ਜਗਦੀਸ਼ ਸਿੰਘ, ਵਿਜੇ ਸਿੰਘ, ਪੈਨਸ਼ਨਰ ਆਗੂ ਏਟਕ ਸੁਖਦੇਵ ਸਿੰਘ, ਗੁਰਦੀਪ ਬਾਲੀ, ਗੁਰਦੀਪ ਰਾਹੋਂ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਰਾਏ ਅਤੇ ਅਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਵਖ ਵਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮਜਾਰਾ ਕਲਾਂ ਯੂਨਿਟ ਦੀ ਚੋਣ ਅਗਲੀ ਖ਼ਬਰ ਖੋਜਾ ਬੇਟ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕਾਰਜ ਸ਼ੁਰੂ
Ad Position 24
No active advertisement