13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਜ਼ੋਨ ਪੱਧਰੀ ਕ੍ਰਿਕਟ ਮੁਕਾਬਲੇ ’ਚ ਡੈਰਿਕ ਇੰਟਰਨੈਸ਼ਨਲ ਸਕੂਲ ਜ਼ੋਨਲ ਚੈਂਪੀਅਨ ਬਣਿਆ

Ad Position 21
No active advertisement
ਅਜੀਤ ਡੈਸਕ 29-07-2026

ਬੰਗਾ, 28 ਜੁਲਾਈ (ਧਰਮਵੀਰ ਪਾਲ) - ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਦੇ ਵਿਦਿਆਰਥੀਆਂ ਨੇ ਕ੍ਰਿਕਟ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਕ੍ਰਿਕਟ ਦੇ ਅੰਡਰ-17 ਵਰਗ ਦੇ ਖਿਡਾਰੀ ਸਿਮਰਨਜੀਤ ਸਿੰਘ, ਅਭੈਵੀਰ ਸਿੰਘ, ਆਸ਼ੂਤੋਸ਼ (ਜਮਾਤ ਅੱਠਵੀਂ), ਗੁਰਦੇਵ ਸਿੰਘ, ਫੇਵੀਅਨ ਮਾਹੇ, ਪਰਮਿੰਦਰ ਸਿੰਘ ਅਤੇ ਸਾਹਿਲ ਮਹਿਮੀ (ਜਮਾਤ ਨੌਵੀਂ) ਦੀ ਚੋਣ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਲਈ ਹੋਈ ਹੈ। ਇਸ ਤੋਂ ਇਲਾਵਾ, ਸਕੂਲ ਦੀ ਅੰਡਰ-14 ਕ੍ਰਿਕਟ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਹੋਏ ਜ਼ੋਨ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਜੇਤੂ ਟੀਮ ਵਿੱਚ ਅਵਿਤਾਜ ਸਿੰਘ, ਜਸ਼ਨ ਅਤੇ ਯੁਵਰਾਜ ਸਿੰਘ (ਜਮਾਤ ਪੰਜਵੀਂ), ਦਿਵਜੋਤ ਸਿੰਘ, ਗੁਰਾਸਿਸ ਸਿੰਘ, ਕਰਨਵੀਰ ਸਿੰਘ, ਪ੍ਰਿੰਸ ਬੰਗੜ ਅਤੇ ਮਹਿਤਾਜ ਸਿੰਘ (ਜਮਾਤ ਛੇਵੀਂ), ਸਹਿਜਵੀਰ ਸਿੰਘ, ਅਯਾਨ ਮੰਚੰਦਾ, ਮੋਹਿਤ ਚੋਪੜਾ ਅਤੇ ਨਵਦੀਪ ਸਿੰਘ (ਜਮਾਤ ਸੱਤਵੀਂ) ਅਤੇ ਲਵਿਸ਼ ਗੋਗਨਾ, ਮਾਨਸ ਚਾਵਲਾ ਅਤੇ ਆਯੁਸ਼ (ਜਮਾਤ ਅੱਠਵੀਂ) ਸ਼ਾਮਲ ਸਨ। ਸਕੂਲ ਦੀ ਪ੍ਰਿੰਸੀਪਲ ਨੇ ਸਾਰੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਟੀਮ ਭਾਵਨਾ ਅਤੇ ਕੋਚਾਂ ਦੀ ਸਮਰਪਿਤ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਮਾਪਿਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪੱਧਰ ਲਈ ਚੁਣੀ ਗਈ ਅੰਡਰ- 17 ਟੀਮ ਨੂੰ ਸ਼ੁੰਭਕਾਮਨਾਵਾਂ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਸਕੂਲ ਲਈ ਹੋਰ ਮਾਣ-ਸਨਮਾਨ ਹਾਸਲ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਪਿੰਡ ਬੇਹਰੜੀ ਵਿਖੇ ਜ਼ਿਲ੍ਹਾ ਪ੍ਰਧਾਨ ਐਡ ਸੰਜੀਵ ਚੌਧਰੀ ਚੇਚੀ ਵਲੋਂ ਅਹਿਮ ਮੀਟਿੰਗ ਅਗਲੀ ਖ਼ਬਰ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਨੂੰ ਕੋਲਕਾਤਾ ਦੀਆਂ ਸੰਗਤਾਂ ਵਲੋਂ ਦੋ ਏਕੜ ਭੂਮੀ ਦਾਨ ਕਰਨ ’ਤੇ ਸੰਗਤਾਂ ਵਲੋਂ ਭਰਵਾ ਸ...
Ad Position 24