02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਸਪਾ ਵਲੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ

Ad Position 21
No active advertisement
ਅਜੀਤ ਡੈਸਕ 31-07-2026
ਬੰਗਾ, 30 ਜੁਲਾਈ (ਧਰਮਵੀਰ ਪਾਲ)- ਪੀੜਤ ਸਮਾਜ ਨੂੰ ਸਰਕਾਰਾਂ ਦੇ ਜ਼ਬਰ ਦੇ ਨਾਲ-ਨਾਲ ਸਮਾਜ ਵਿਚੋਂ ਪੈਦਾ ਹੋਏ ਰਾਜਨੀਤਿਕ ਤੇ ਸਮਾਜਿਕ ਦਲਾਲਾਂ ਨੂੰ ਵੀ ਰਾਜਨੀਤਿਕ ਤੌਰ ‘ਤੇ ਖਤਮ ਕਰਨਾ ਸਮੇਂ ਦੀ ਜ਼ਰੂਰਤ ਹੈ। ਇਹਨਾਂ ਵਿਚਾਰ ਦਾ ਪ੍ਰਰਗਟਾ ਪ੍ਰਵੀਨ ਬੰਗਾ ਸੀਨੀਅਰ ਬਸਪਾ ਆਗੂ ਨੇ ਬੰਗਾ ਸ਼ਹਿਰ ਵਿਖੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੇ ਗਏ ਧਰਨਾ ਪ੍ਰਦਰਸ਼ਨ ਵਿੱਚ ਬੰਗਾ ਹਲਕੇ ਦੀ ਬਸਪਾ ਦੀ ਲੀਡਰਸ਼ਿਪ ਸਮੇਤ ਸ਼ਾਮਲ ਹੋ ਕੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਉਹਨਾਂ ਕਿਹਾ ਕਿ ਬਰਨਾਲਾ ਵਿੱਚ ਭਗਵੰਤ ਮਾਨ ਦੀ ਸਰਕਾਰ ਵਲੋਂ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਲਈ ਜ਼ਿਮੇਵਾਰ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨੋਹਰ ਕਮਾਮ ਕੋਆਰਡੀਨੇਟਰ ਹਲਕਾ ਬੰਗਾ, ਜ਼ਿਲ੍ਹਾ ਸੱਕਤਰ ਵਿਜੇ ਗੁਣਾਚੌਰ, ਹਲਕਾ ਪ੍ਰਧਾਨ ਸਤਪਾਲ ਸਿੰਘ ਰਟੈਂਡਾ, ਬਸਪਾ ਆਗੂ ਰਾਮ ਲੁਭਾਇਆ ਰਿਟਾਇਰ ਜੇ.ਈ., ਮਲਕੀਤ ਮੰਢਾਲੀ ਰਿਟਾਇਰ ਜੇ.ਈ., ਜ਼ਿਲ੍ਹਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਰਵਿੰਦਰ ਮਹਿਮੀ ਜ਼ਿਲ੍ਹਾ ਸਹਾਇਕ ਕਨਵੀਨਰ ਮਹਿਲਾ ਵਿੰਗ, ਹਰਜਿੰਦਰ ਲੱਧੜ ਕੌ੍ਸਲਰ ਬੰਗਾ, ਸੋਹਣ ਸਿੰਘ ਰਟੈਂਡਾ, ਪਰਮਜੀਤ ਮਹਿਰਮ ਪੁਰ, ਪਰਮਜੀਤ ਸਿੰਘ ਦੋਸਾਂਝ, ਰਾਣਾ ਮੁਕੰਦਪੁਰੀ, ਹਰਮੇਲ ਰਟੈਂਡਾ, ਜਸਪਾਲ ਉੱਚਾ, ਚਰਨਜੀਤ ਸੱਲਾਂ ਤੋਂ ਇਲਾਵਾ ਬਸਪਾ ਦੇ ਸਮਰਥਕਾਂ ਵੀ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼ : ਲੈਕ: ਬਲਦੀਸ਼ ਲੰਗੇਰੀ ਅਗਲੀ ਖ਼ਬਰ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਦੌਰਾਨ ਪੰਜਾਬ ਡੇਅਰੀ ਵਿਕਾਸ ਦੇ ਕਰਮਚਾਰੀਆਂ ਅਤੇ ਪੈਨਸ਼ਨਰਜ਼ ਨੇ ਤ੍ਰ...
Ad Position 24
No active advertisement