02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਿਦੇਸ਼ ਭੇਜਣ ਦੇ ਨਾਂਅ ’ਤੇ 9 ਲੱਖ ਰੁਪਏ ਦੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 31-07-2026
ਕਾਠਗੜ੍ਹ , 30 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ ) - ਕਾਠਗੜ੍ਹ ਇਲਾਕੇ ਵਿੱਚ ਵਿਦੇਸ਼ ਭੇਜਣ ਦੇ ਨਾਮ ’ਤੇ 9 ਲੱਖ ਰੁਪਏ ਦੀ ਭਾਰੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕਾਠਗੜ੍ਹ ਵਿਖੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਗੁਰਨਾਮ ਸਿੰਘ ਪੁੱਤਰ ਅਨੰਤ ਰਾਮ, ਵਾਸੀ ਪਿੰਡ ਰੈਲ ਮਾਜਰਾ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ ’ਤੇ ਥਾਣਾ ਕਾਠਗੜ੍ਹ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੁਨੀਤਾ ਦੇਵੀ ਪਤਨੀ ਦੀਪਾ ਵਾਸੀ ਨੰਗਲੀ ਬਲਾਚੌਰ ਅਤੇ ਸੰਦੀਪ ਸਿੰਘ ਪੁੱਤਰ ਸੁਰਿੰਦਰ ਪਾਲ, ਵਾਸੀ ਮਾਛੀਵਾੜਾ (ਜੋਧੋਵਾਲ) ਖੰਨਾ ਨੂੰ ਕਥਿਤ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ 12ਵੀਂ ਜਮਾਤ ਵਿੱਚ ਪੜ੍ਹਦਾ ਲੜਕਾ ਲਖਵਿੰਦਰ ਸਿੰਘ ਸਾਲ 2025 ਵਿੱਚ ਰੋਪੜ ਚਰਚ ਵਿਖੇ ਉਪਰੋਕਤ ਵਿਅਕਤੀਆਂ ਨੂੰ ਮਿਲਿਆ ਸੀ। ਕਥਿਤ ਦੋਸ਼ੀਆਂ ਨੇ ਆਪਣੇ ਆਪ ਨੂੰ ਟ੍ਰੈਵਲ ਏਜੰਟ ਦੱਸਦਿਆਂ ਲੜਕੇ ਲਖਵਿੰਦਰ ਸਿੰਘ ਨੂੰ ਰੂਸ ਭੇਜਣ ਦਾ ਭਰੋਸਾ ਦਿੱਤਾ ਤੇ ਇਸ ਬਦਲੇ ਕੁੱਲ 9 ਲੱਖ ਰੁਪਏ ਖਰਚਾ ਦੱਸਦਿਆਂ ਲੜਕੇ ਦਾ ਪਾਸਪੋਰਟ, ਆਧਾਰ ਕਾਰਡ ਤੇ ਪੈਨ ਕਾਰਡ ਦੀਆਂ ਫੋਟੋ ਕਾਪੀਆਂ ਹਾਸਲ ਕੀਤੀਆਂ। ਪੀੜਤ ਪਰਿਵਾਰ ਵੱਲੋਂ ਵੱਖ-ਵੱਖ ਤਾਰੀਖ਼ਾਂ ਨੂੰ ਪੈਸੇ ਦਿੱਤੇ ਗਏ ਜਿਸ ਵਿੱਚ 31 ਜੁਲਾਈ 2025 ਨੂੰ 25,000 ਰੁਪਏ ਪੇ.ਟੀ.ਐੱਮ ਰਾਹੀਂ, 19 ਅਗਸਤ 2025 ਨੂੰ 80,000 ਰੁਪਏ ਨਕਦ ਅਤੇ 20,000 ਰੁਪਏ ਗੂਗਲ ਪੇਅ ਰਾਹੀਂ ਦਿੱਤੇ ਗਏ। ਇਸ ਤੋਂ ਬਾਅਦ 21 ਅਗਸਤ 2025 ਨੂੰ 60,000 ਰੁਪਏ ਪੇ.ਟੀ.ਐੱਮ ਰਾਹੀਂ, 10 ਸਤੰਬਰ 2025 ਨੂੰ 40,000 ਰੁਪਏ ਨਕਦ, ਅਤੇ 15 ਸਤੰਬਰ 2025 ਨੂੰ 20,000 ਰੁਪਏ ਦਿੱਤੇ ਗਏ। 16 ਸਤੰਬਰ 2025 ਨੂੰ 4,00,000 ਰੁਪਏ ਨਕਦ ਸੁਨੀਤਾ ਦੇਵੀ ਨੂੰ ਪਿੰਡ ਰੈਲ ਮਾਜਰਾ ਵਿਖੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ ਰੈਲਮਾਜਰਾ ਦੀ ਹਾਜ਼ਰੀ ਵਿੱਚ ਦਿੱਤੇ ਗਏ ਤੇ ਮਿਤੀ 25 ਸਤੰਬਰ 2025 ਨੂੰ 1,20,000 ਰੁਪਏ ਤੇ 28 ਸਤੰਬਰ 2025 ਨੂੰ 10,000 ਰੁਪਏ ਹੋਰ ਦਿੱਤੇ ਗਏ। ਏਜੰਟਾਂ ਨੇ ਰੂਸ ਭੇਜਣ ਦੀ ਬਜਾਏ ਲੜਕੇ ਨੂੰ ਥਾਈਲੈਂਡ ਭੇਜ ਦਿੱਤਾ, ਜਿੱਥੇ ਥਾਈਲੈਂਡ ਦੀ ਪੁਲਿਸ ਨੇ ਪਾਸਪੋਰਟ ਤੇ ਸਾਰਾ ਸਮਾਨ ਖੋਹ ਕੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਮੁਸ਼ਕਿਲ ਨਾਲ ਵਾਪਸ ਆਉਣ ’ਤੇ ਏਜੰਟਾਂ ਨੇ ਮੁੜ ਭਰੋਸੇ ਵਿੱਚ ਲੈ ਕੇ 19 ਸਤੰਬਰ 2025 ਦੀ ਰੂਸ ਦੀ ਟਿਕਟ ਤੇ ਰੀਵਰ ਪਾਰਕ ਹੋਟਲ ਦੀ ਬੁਕਿੰਗ ਕਰਵਾਈ। ਏਜੰਟਾਂ ਦੇ ਕਹਿਣ ’ਤੇ ਪਰਿਵਾਰ ਨੇ 16 ਸਤੰਬਰ 2025 ਨੂੰ 85,000 ਰੁਪਏ ਦੇ ਡਾਲਰ ਲੈ ਕੇ ਦਿੱਤੇ ਤੇ 17 ਸਤੰਬਰ 2025 ਦੀ ਰਾਤ ਨੂੰ ਦਿੱਲੀ ਏਅਰਪੋਰਟ ਛੱਡ ਕੇ ਆਏ। ਦਿੱਲੀ ਤੋਂ ਜਾਣ ਬਾਅਦ ਲੜਕੇ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਨੂੰ ਰੂਸ ਨਹੀਂ ਭੇਜਿਆ ਗਿਆ, ਉਸ ਕੋਲੋਂ ਡਾਲਰ ਵੀ ਖੋਹ ਲਏ ਗਏ ਹਨ ਤੇ ਉਸਦਾ ਵੀਜ਼ਾ ਤੇ ਟਿਕਟ ਜਾਅਲੀ ਸਨ। ਇਸ ਮਾਮਲੇ ਦੀ ਪੜਤਾਲ ਉਪ ਕਪਤਾਨ ਪੁਲਿਸ (ਪੀ.ਬੀ.ਆਈ.) ਐੱਨ.ਡੀ.ਪੀ.ਐੱਸ.-ਕਮ-ਨਾਰਕੋਟਿਕਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੀ ਗਈ, ਜਿਸ ਦੀ ਸਿਫ਼ਾਰਸ਼ ’ਤੇ ਥਾਣਾ ਕਾਠਗੜ੍ਹ ਵਿਖੇ ਕੇਸ ਦਰਜ ਕੀਤਾ ਗਿਆ। ਮੁਕਦਮੇ ਦੀ ਅਗਲੇਰੀ ਤਫ਼ਤੀਸ਼ ਏ.ਐੱਸ.ਆਈ. ਧਰਮ ਚੰਦ ਤੇ ਏ.ਐੱਸ.ਆਈ. ਸਿਕੰਦਰ ਪਾਲ ਦੇ ਹਵਾਲੇ ਕੀਤੀ ਗਈ ਹੈ, ਜਦੋਂ ਕਿ ਤਫ਼ਤੀਸ਼ ਦੌਰਾਨ ਮੋਹਾਲੀ ਅਤੇ ਦੁਬਈ ਨਿਵਾਸੀ ਕ੍ਰਾਂਤਿਕ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਹਿਕਾਰੀ ਬੈਂਕ ਬਲਾਚੌਰ ਹੜਤਾਲ ਕਾਰਨ ਬੰਦ ਰਿਹਾ ਅਗਲੀ ਖ਼ਬਰ ਰਾਮਸਰ ਮੋਕਸ਼ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਅਸ਼ਟਮੀ ਸਮਾਗਮ ਅੱਜ
Ad Position 24
No active advertisement