02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕੇਂਦਰੀ ਸਹਿਕਾਰੀ ਬੈਂਕ ਬਲਾਚੌਰ ਹੜਤਾਲ ਕਾਰਨ ਬੰਦ ਰਿਹਾ

Ad Position 21
No active advertisement
ਅਜੀਤ ਡੈਸਕ 31-07-2026
ਬਲਾਚੌਰ, 30 ਜੁਲਾਈ(ਦੀਦਾਰ ਸਿੰਘ ਬਲਾਚੌਰੀਆ) - ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀ ਮੁਲਾਜ਼ਮ ਜੱਥੇਬੰਦੀ ਵੱਲੋਂ ਸਾਂਝੇ ਮੁਲਾਜ਼ਮ ਫਰੰਟ ਦੇ ਸੱਦੇ ’ਤੇ ਕੀਤੀ ਇਕ ਦਿਨਾਂ ਦੀ ਹੜਤਾਲ ਕਾਰਨ ਸਹਿਕਾਰੀ ਬੈਂਕ ਬਲਾਚੌਰ ਸਾਰਾ ਦਿਨ ਬੰਦ ਰਿਹਾ ਅਤੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਮੱਦੇਨਜਰ ਚੰਡੀਗੜ੍ਹ ਨੂੰ ਰਵਾਨਾ ਹੋ ਗਏ। ਜਥੇਬੰਦੀ ਦੇ ਆਗੂ ਗੁਰਮੀਤ ਸਿੰਘ, ਮਨਮਿੰਦਰ ਸਿੰਘ, ਬਲਵਿੰਦਰ ਪੂਨੀ, ਰਿੰਕੂ ਬਜਾੜ, ਰਾਣਾ ਅਰੁਣ ਸਿੰਘ ਬਲਾਚੌਰ, ਸੁਰਿੰਦਰ ਰੌੜੀ ਸੜੋਆ, ਰਿਸ਼ੂ ਕੁਮਾਰ, ਸੰਦੀਪ ਪਾਬਲਾ ਬਛੌੜੀ, ਪਰਮਜੀਤ ਭਾਟੀਆ ਮਜਾਰੀ, ਮਨਦੀਪ ਕੌਰ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲੱਟਕ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਸਮੁੱਚੇ ਪੰਜਾਬ ਭਰ ਵਿੱਚ ਇਹ ਸੰਘਰਸ਼ ਅਰੰਭ ਕੀਤਾ ਗਿਆ। ਹੜਤਾਲ ਕਾਰਨ ਜਿੱਥੇ ਸਹਿਕਾਰੀ ਬੈਂਕ ਨਾਲ ਜੁੜੇ ਪੱਕੇ ਖਾਤਾ ਧਾਰਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਦੂਜੇ ਪਾਸੇ ਬਹੁਮੰਤਵੀ ਸਹਿਕਾਰੀ ਸਭਾਵਾਂ ਨਾਲ ਸਬੰਧਤ ਸਟਾਫ ਨੂੰ ਵੀ ਬਹੁਤ ਪ੍ਰਭਾਵਿਤ ਹੋਏ। ਦੀ ਬਲਾਚੌਰ ਬਹੁਮੰਤਵੀ ਸਹਿਕਾਰੀ ਸਭਾ ਦੇ ਸੈਕਟਰੀ ਬਲਿਹਾਰ ਸਿੰਘ ਸਨਾਵਾ, ਦੀ ਨਾਨੋਵਾਲ ਸਹਿਕਾਰੀ ਸਭਾ ਦੇ ਸੈਕਟਰੀ ਰਵਿੰਦਰ ਸਿੰਘ ਭਾਰਾਪੁਰੀ ਤੇ ਸਹਿਕਾਰੀ ਸਭਾ ਧੌਲ ਐਟ ਮੌਹਰ ਦੇ ਸੈਕਟਰੀ ਮਨਜੀਤ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੈਂਕਾਂ ਦੀ ਹੜਤਾਲ ਕਾਰਨ ਜਿੱਥੇ ਵੱਖ-ਵੱਖ ਸੁਸਾਇਟੀਆਂ ਨਾਲ ਸਬੰਧਤ ਖਾਤਾਧਾਰਕਾਂ ਦੀ ਰਾਸ਼ੀ ਸਹਿਕਾਰੀ ਬੈਂਕ ਵਿੱਚ ਜਮ੍ਹਾ ਨਾ ਹੋ ਸਕੀ ਉਥੇ ਨਾਲ ਖਾਦਾਂ ਨਾਲ ਸਬੰਧਤ ਵੱਖ-ਵੱਖ ਅਦਾਰਿਆਂ ਜਿਵੇਂ ਮਾਰਕਫੈੱਡ, ਇਫਕੋ ਦੀ ਰਾਸ਼ੀ ਵੀ ਜਮ੍ਹਾਂ ਨਹੀ ਕਰਵਾਈ ਜਾ ਸਕੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਬਿਨਾਂ ਦੇਰੀ ਪ੍ਰਵਾਨ ਕੀਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਦੀ ਨਹੀਂ ਹੋ ਸਕੀ ਚੋਣ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 9 ਲੱਖ ਰੁਪਏ ਦੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ
Ad Position 24
No active advertisement