01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੀਬੀ ਮਨਜੀਤ ਕੌਰ ਸ਼ੇਰਗਿੱਲ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 01-08-2026
ਮੁਕੰਦਪੁਰ, 31 ਜੁਲਾਈ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨੀ ਰਸੋਈ ਗੈਸ ਸਲੰਡਰ ਨਾਲ ਵਾਪਰੀ ਘਟਨਾ ਕਾਰਨ ਗੰਭੀਰ ਜਖਮੀ ਹੋਣ ਉਪਰੰਤ ਅਕਾਲ ਚਲਾਣਾ ਕਰ ਗਈ ਬੀਬੀ ਮਨਜੀਤ ਕੌਰ, ਜੋ ਅਜੀਤ ਉਪ-ਦਫਤਰ ਨਵਾਂਸ਼ਹਿਰ ਦੇ ਇੰਚਾਰਜ ਅਤੇ ਪੰਜਾਬ ਐਂਡ ਚੰਡੀਗੜ ਜਨਰਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੇ ਵੱਡੇ ਭੈਣਜੀ ਸਨ, ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਜਗਤਪੁਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਪ੍ਰਦੀਪ ਸਿੰਘ ਵੱਲੋਂ ਦਿਖਾਈ ਗਈ। ਇਸ ਦੁੱਖ ਦੀ ਘੜੀ ‘ਚ ਪਰਿਵਾਰਾਂ ਨਾਲ ਹਮਦਰਦੀ ਦੀ ਸਾਂਝ ਪਾਉਂਦਿਆਂ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਸੀਨੀਅਰ ਆਪ ਆਗੂ ਕੁਲਜੀਤ ਸਿੰਘ ਸਰਹਾਲ, ਦਨੇਸ਼ ਸੂਰੀ, ਸੰਤੋਖ ਸਿੰਘ ਮੱਲਾ, ਸਤਿੰਦਰ ਕੌਰ ਕਲੇਰ ਚੇਅਰਮੈਨ ਬਲਾਕ ਸੰਮਤੀ ਬੰਗਾ, ਸੁਰਿੰਦਰ ਕੁਮਾਰ ਚੱਡਾ ਪ੍ਰਧਾਨ ਵਪਾਰ ਮੰਡਲ, ਮਹਿੰਦਰ ਪਾਲ ਸਿੰਘ ਝਮਟ, ਮੋਹਣ ਲਾਲ ਬੰਗਾ, ਸੋਹਣ ਲਾਲ ਢੰਡਾ, ਪਵਨਦੀਪ ਗੁਣਾਚੌਰ, ਅਮਰੀਕ ਕਟਾਰੀਆਂ, ਹਰਵੰਤ ਸਿੰਘ ਸੂੰਡ, ਪੱਤਰਕਾਰ ਭਾਈਚਾਰੇ ‘ਚੋਂ ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਸਿੰਘ ਭੰਗਲ, ਜੋਗੇਸ਼ ਮਲਹੋਤਰਾ, ਹਰਵਿੰਦਰ ਸਿੰਘ, ਜਤਿੰਦਰ ਸਿੰਘ ਕਲੇਰ, ਸੁਖਦੇਵ ਸਿੰਘ ਉੜਾਪੜ, ਸੰਜੀਵ ਬੋਬੀ, ਜਿੰਦਰ ਢੱਕ ਮਜਾਰਾ, ਬਲਵੀਰ ਸਿੰਘ, ਸਾਬਕਾ ਸਰਪੰਚ ਗੁਦਾਵਰ ਸਿੰਘ, ਸਰਪੰਚ ਮਨਪ੍ਰੀਤ ਸਿੰਘ ਖਾਰਾ, ਜਥੇਦਾਰ ਅਮਰੀਕ ਸਿੰਘ ਬੱਲੋਂਵਾਲ, ਪ੍ਰੇਮ ਨਾਥ, ਧਰਮਵੀਰ ਪਾਲ, ਸੁਰਿੰਦਰ ਕਰਮ, ਹਰਮਿੰਦਰ ਪਿੰਟੂ, ਮਨਜਿੰਦਰ ਸਿੰਘ, ਮਨਜੀਤ ਜੱਬੋਵਾਲ, ਚੰਨੀ ਪਠਲਾਵਾ, ਗੁਰਜਿੰਦਰ ਗੁਰੂ, ਨਵਕਾਂਤ ਭਰੋਮਜਾਰਾ, ਨਛੱਤਰ ਸਿੰਘ ਬਹਿਰਾਮ ਅਤੇ ਪਿੰਡ ਵਾਸੀ ਅਤੇ ਕਰੀਬੀ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਵਿਛੜੀ ਆਤਮਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਹੋਇਆ ਡੈਲੀਗੇਟ ਅਜਲਾਸ ਅਗਲੀ ਖ਼ਬਰ ਲੰਗੜੋਆ ਵਿਖੇ ਪਿੰਡ ਵਾਸੀਆਂ ਨੂੰ “ਬਿਸ” ਬਾਰੇ ਕੀਤਾ ਜਾਗਰੂਕ
Ad Position 24
No active advertisement