01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲੰਗੜੋਆ ਵਿਖੇ ਪਿੰਡ ਵਾਸੀਆਂ ਨੂੰ “ਬਿਸ” ਬਾਰੇ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 01-08-2026
ਨਵਾਂਸ਼ਹਿਰ, 31 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਭਾਰਤ ਸਰਕਾਰ ਦੇ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਫੌਰਨ ਚੰਦ ਦੀ ਅਗਵਾਈ ਵਿੱਚ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਲੰਗੜੋਆ ਦੇ ਪੰਚਾਇਤ ਘਰ ਵਿਖੇ ਹਾਜ਼ਰ ਲੋਕਾਂ ਨੂੰ “ਬਿਸ” ਬਿਊਰੋ ਆਫ ਇੰਡੀਅਨ ਸਟੈਂਡਰਡ ਬਾਰੇ ਜਾਗਰੂਕ ਕੀਤਾ। ਫੌਰਨ ਚੰਦ ਨੇ ਦੱਸਿਆ ਕਿ ਗ੍ਰਾਮ ਚੌਪਾਲ ਮੁਹਿੰਮ ਤਹਿਤ ਘਰੇਲੂ ਉਤਪਾਦ ਦਾ ਮਾਨਵੀਕਰਨ, ਰੋਜ਼ਾਨਾ ਵਰਤੋਂ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਗੁਣਵੱਤਾ, ਮਹਿਲਾ ਉਦਮਤਾ ਅਤੇ ਦੁਕਾਨਦਾਰਾਂ ਤੇ ਖਪਤਕਾਰ ਦਾ ਆਪਸੀ ਵਿਸ਼ਵਾਸ ਆਦਿ ਬਣਾਉਣ ਲਈ ਬਿਓਰੋ ਆਫ ਇੰਡੀਅਨ ਸਟੈਂਡਰਡ ਬਿਸ ਲੋਗੋ ਕਿਵੇਂ ਸਾਰਥਕ ਸਿਧ ਹੋ ਰਿਹਾ ਹੈ। ਜਿਵੇਂ ਸੋਨੇ ਦੇ ਕੈਰਟ ਅਤੇ ਬਰੀਕਤਾ ਦੀ ਸ਼ੁਧਤਾ ਲਈ ਹੌਲਮਾਰਕ ਲਾਜ਼ਮੀ ਹੈ, ਇਸੇ ਤਰ੍ਹਾਂ ਹਰ ਅਸਲ ਘਰੇਲੂ ਉਤਪਾਦ ਲਈ “ਬਿਸ” ਤਹਿਤ ਆਈ.ਐਸ.ਆਈ ਲੋਗੋ ਵਰਗੇ ਮਿਆਰੀ ਚਿੰਨਾ ਬਾਰੇ ਜਾਣਕਾਰੀ ਹੋਣਾ ਹਰ ਖਪਤਕਾਰ ਲਈ ਲਾਜ਼ਮੀ ਹੈ। ਇਸੇ ਤਰ੍ਹਾਂ “ਬਿਸ” ਟੀਮ ਵਲੋਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਗੈਸ ਚੁੱਲ੍ਹੇ, ਪ੍ਰੈਸਾਂ, ਹੈਲਮੇਟ ਤੇ ਮੁਬਾਇਲ ਫੋਨ ਆਦਿ ਪ੍ਰਤੀ ਅਸਲੀ ਨਕਲੀ ਦੀ ਸ਼ੁਧਤਾ ਅਤੇ ਅਸ਼ੁੱਧਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ‘ਬਿਸ’ ਟੀਮ ਦੇ ਫੌਰਨ ਚੰਦ ਵਲੋਂ ਦਿੱਤੀ ਜਾਣਕਾਰੀ ਲਈ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਹਾਜ਼ਰ ਪਤਵੰਤਿਆਂ ਲਈ ਚਾਹ ਪਾਣੀ ਦਾ ਸੁਚੱਜਾ ਉਪਰਾਲਾ ਕੀਤਾ ਗਿਆ। ਇਸ ਮੌਕੇ ਅਧਿਕਾਰਤ ਪੰਚ ਦੀਆਂ ਸੇਵਾਵਾਂ ਨਿਭਾਅ ਰਹੇ ਰਣਜੀਤ ਸਿੰਘ ਸੇਵਾ ਮੁਕਤ ਐਸ.ਡੀ.ਓ ਗੁਰਦੇਵ ਸਿੰਘ ਪਾਬਲਾ ਸਰਪੰਚ ਦੇ ਵਿਦੇਸ਼ ਗਏ ਹੋਣ ਕਾਰਨ, ਡਾ. ਅਵਤਾਰ ਬਾਲੀ ਤੋਂ ਇਲਾਵਾ ਪਿੰਡ ਦੇ ਹੋਰ ਸਰੋਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਬੀ ਮਨਜੀਤ ਕੌਰ ਸ਼ੇਰਗਿੱਲ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ ਅਗਲੀ ਖ਼ਬਰ ਜੀਂਦੋਵਾਲ ਵਿਖੇ ਕਰਵਾਇਆ ਫੁੱਟਬਾਲ ਟੂਰਨਾਮੈਂਟ
Ad Position 24
No active advertisement