01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜੀਂਦੋਵਾਲ ਵਿਖੇ ਕਰਵਾਇਆ ਫੁੱਟਬਾਲ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 01-08-2026
ਬੰਗਾ, 31 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਜੀਂਦੋਵਾਲ ਦੀ ਸੀਨੀਅਰ ਫੁੱਟਬਾਲ ਟੀਮ ਵੱਲੋਂ ਸਰਦਾਰ ਜਸਵੀਰ ਸਿੰਘ ਲਾਡਾ ਦੀ ਯਾਦ ਵਿੱਚ ਸੈਵਨ-ਏ-ਸਾਈਡ ਡੇ-ਐਂਡ-ਨਾਈਟ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਐਸ.ਐਨ ਕਾਲਜ ਬੰਗਾ ਦੀ ਗਰਾਊਂਡ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 41000 ਰੁਪਿਆ, ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 31000, ਤੀਜੇ ਤੇ ਚੌਥੇ ਨੰਬਰ ‘ਤੇ ਰਹਿਣ ਵਾਲੀਆਂ ਟੀਮਾਂ ਨੂੰ 5-5 ਹਜਾਰ ਰੁਪਏ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਪਲੇਅਰਾਂ ਲਈ ਐਲ.ਈ.ਡੀ ਸਕਰੀਨਾਂ ਅਤੇ ਦਰਸ਼ਕਾਂ ਲਈ ਹਰ ਰੋਜ਼ ਲੱਕੀ ਕੂਪਨ ਵੀ ਕੱਢੇ ਗਏ। ਫਾਈਨਲ ਮੁਕਾਬਲਾ ਪਿੰਡ ਜੀਂਦੋਵਾਲ ਅਤੇ ਪਿੰਡ ਖੋਥੜਾਂ ਦੀ ਟੀਮ ਵਿਚਕਾਰ ਹੋਇਆ। ਫਸਵੇ ਮੁਕਾਬਲੇ ਵਿੱਚ ਪਿੰਡ ਖੋਥੜਾਂ ਦੀ ਟੀਮ ਨੇ ਜੀਂਦੋਵਾਲ ਦੀ ਟੀਮ ਨੂੰ 3-2 ਨਾਲ ਹਰਾ ਕੇ ਇਹ ਟੂਰਨਾਮੈਂਟ ਜਿੱਤ ਲਿਆ। ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਦੀ ਅਪੀਲ ਕੀਤੀ ਗਈ। ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਪੂਰੇ ਟੂਰਨਾਮੈਂਟ ਦਾ ਆਨੰਦ ਮਾਣਿਆ। ਇਨਾਮਾਂ ਦੀ ਵੰਡ ਆਮ ਆਦਮੀ ਪਾਰਟੀ ਦੇ ਆਗੂ ਅਤੇ ਪਿੰਡ ਭੀਣ ਦੇ ਸਰਪੰਚ ਨਿਸ਼ਾਨਵੀਰ ਸਿੰਘ ਨੇ ਕੀਤੀ। ਇਸ ਮੌਕੇ ਪਿੰਡ ਜੀਂਦੋਵਾਲ ਦੇ ਪੰਚਾਇਤ ਮੈਂਬਰ ਸਰਪੰਚ ਸੰਤੋਸ਼ ਕੁਮਾਰੀ, ਪੰਚ ਹਰਦੀਪ ਕੌਰ, ਮਨਜੀਤ ਕੌਰ, ਕੁਲਵੰਤ ਰਾਮ, ਲਖਵੀਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ, ਨੰਬਰਦਾਰ ਅਮਰੀਕ ਸਿੰਘ, ਨੰਬਰਦਾਰ ਰਣਜੀਤ ਸਿੰਘ, ਕੁਲਦੀਪ ਸਿੰਘ ਦੀਪਾ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ। ਪ੍ਰਬੰਧਕਾਂ ਕੋਚ ਸਤਬੀਰ ਸਿੰਘ ਸੱਤੀ, ਕੰਨੂ ਜੀਂਦੋਵਾਲ ਅਤੇ ਉਹਨਾਂ ਦੇ ਸਾਥੀਆਂ ਨੇ ਸਮੂਹ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ‘ਤੇ ਪਹਿਲਾ ਇਨਾਮ ਦੇਣ ਲਈ ਬਾਬਾ ਜਸਪ੍ਰੀਤ ਸਿੰਘ ਝੰਡਾ ਜੀ ਵਾਲਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲੰਗੜੋਆ ਵਿਖੇ ਪਿੰਡ ਵਾਸੀਆਂ ਨੂੰ “ਬਿਸ” ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24
No active advertisement