01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਫੌਜੀ ਟਰੱਕ ਨਾਲ ਪਿੱਛੋਂ ਟਕਰਾਈ ਕਾਰ-ਬਜ਼ੁਰਗ ਤੇ ਬੱਚੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 01-08-2026
ਜਾਡਲਾ, 31 ਜੁਲਾਈ (ਹਰਕੰਵਲ ਸਿੰਘ ਕੌਲਗੜ੍ਹ)-ਜਾਡਲਾ ਪੁਲਿਸ ਚੌਂਕੀ ਅਧੀਨ ਪਿੰਡ ਨਾਈ ਮਜਾਰਾ ਨੇੜੇ ਸ਼ੁੱਕਰਵਾਰ ਦੁਪਹਿਰ ਸਮੇਂ ਇੱਕ ਕਾਰ ਦੇ ਫੌਜੀ ਟਰੱਕ ਨਾਲ ਟਕਰਾ ਜਾਣ ਕਾਰਨ ਇੱਕ ਬਜ਼ੁਰਗ ਅਤੇ ਬੱਚੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਲਿਵਾਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਫੌਜੀ ਕਾਨਵਾਈ ਪਿੰਡ ਨਾਈ ਮਜਾਰਾ ਨੇੜੇ ਇੱਕ ਪੈਟਰੋਲ ਪੰਪ ਕੋਲ ਖੜ੍ਹੀ ਸੀ। ਇਸ ਦੌਰਾਨ ਪਿੱਛੋਂ ਆ ਰਹੀ ਈਓਨ ਕਾਰ ਨੰਬਰ ਪੀ.ਬੀ 16 ਐਚ 4620 ਸੜਕ ਕਿਨਾਰੇ ਖੜ੍ਹੇ ਆਰਮੀ ਟਰੱਕ ਨੰਬਰ ਜੇ.ਕੇ 02 ਡੀ.ਐਲ 3315 ਨਾਲ ਜਾ ਟਕਰਾਈ। ਹਾਦਸੇ ਸਮੇਂ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ, ਜੋ ਬਘੋਰਾਂ ਵਿਖੇ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਹਾਦਸੇ ਵਿੱਚ ਕਾਰ ਚਾਲਕ ਕਮਲਜੀਤ ਸਿੰਘ ਦੇ 70 ਸਾਲਾ ਪਿਤਾ ਪਿਆਰਾ ਲਾਲ ਅਤੇ 10 ਸਾਲਾ ਧੀ ਸੁਖਲੀਨ ਕੌਰ ਜ਼ਖ਼ਮੀ ਹੋ ਗਏ। ਫੌਜੀ ਕਾਨਵਾਈ ਦੀ ਅਗਵਾਈ ਕਰ ਰਹੇ ਅਸਿਸਟੈਂਟ ਕਮਾਂਡੈਂਟ ਉਦੈਵੀਰ ਸਿੰਘ ਨੇ ਮਨੁੱਖਤਾ ਦਾ ਫ਼ਰਜ਼ ਨਿਭਾਉਂਦੇ ਹੋਏ ਦੋਵਾਂ ਜ਼ਖ਼ਮੀਆਂ ਨੂੰ ਆਪਣੀ ਗੱਡੀ ਰਾਹੀਂ ਤੁਰੰਤ ਲਿਵਾਸਾ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸੂਚਨਾ ਮਿਲਣ ‘ਤੇ ਜਾਡਲਾ ਪੁਲਿਸ ਚੌਂਕੀ ਤੋਂ ਏ.ਐਸ.ਆਈ ਸੰਜੀਵ ਕੁਮਾਰ ਅਤੇ ਏ.ਐਸ.ਆਈ ਹਰਮੇਸ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ’ਤੇ ਬੂਟੇ ਲਗਾ ਕੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਸੱਤ ਸਮੁੰਦਰ ਪਾਰ ਜਾ ਕੇ ਸ਼ਹੀਦ ਊਧਮ ਸਿੰਘ ਨੇ ਦੇਸ਼ ਦੇ ਸਵੈ-ਮਾਣ ਦੀ ਰਾਖੀ ਕੀਤੀ -ਸ਼ਿਵਾਲਿਕ, ਧੌਲ ਸ਼ਹੀਦ ਊਧਮ ਸਿੰਘ ਪ੍ਰੈੱ...
Ad Position 24
No active advertisement