01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਖ਼ੂਨਦਾਨ ਕਰਨਾ ਕਿਸੇ ਨੂੰ ਨਵਾਂ ਜੀਵਨ ਦੇਣਾ ਹੁੰਦਾ ਹੈ -ਸੁਆਮੀ ਕ੍ਰਿਸ਼ਨਾ ਨੰਦ

Ad Position 21
No active advertisement
ਅਜੀਤ ਡੈਸਕ 01-08-2026
ਕਾਠਗੜ੍ਹ, 31 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)-ਸਤ ਲੋਕ ਧਾਮ ਰੱਤੇਵਾਲ ਵਿਖੇ ਗੁਰਪੁਨਿਆ ਦੇ ਪਾਵਨ ਅਤੇ ਅਤਿ-ਅਹਿਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਹ ਉਪਰਾਲਾ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਚੌਧਰੀ ਦੁਰਗੇਸ਼ ਜੰਡੀ ਦੇ ਵਿਸ਼ੇਸ਼ ਯਤਨਾਂ ਸਦਕਾ ਨੇਪਰੇ ਚੜ੍ਹਿਆ। ਕੈਂਪ ਦਾ ਸ਼ੁੱਭ ਆਰੰਭ ਗੱਦੀ ਨਸ਼ੀਨ ਸੁਆਮੀ ਕ੍ਰਿਸ਼ਨਾ ਨੰਦ ਵੱਲੋਂ ਕੀਤਾ ਗਿਆ, ਜਿਸ ਵਿੱਚ ਮੁੱਖ ਪ੍ਰਬੰਧਕ ਵਾਸਦੇਵ ਭੂੰਬਲਾ ਬਨਾਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਹ ਖ਼ੂਨਦਾਨ ਕੈਂਪ ਹੋਮੀ ਭਾਬਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਦੀ ਮਾਹਰ ਡਾਕਟਰੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦੇ ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਸੁਆਮੀ ਕ੍ਰਿਸ਼ਨਾ ਨੰਦ ਨੇ ਫ਼ਰਮਾਇਆ ਕਿ ਦੁਨੀਆ ਵਿੱਚ ਖ਼ੂਨਦਾਨ ਕਰਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੋ ਸਕਦਾ, ਕਿਉਂਕਿ ਕਿਸੇ ਲੋੜਵੰਦ ਨੂੰ ਖ਼ੂਨਦਾਨ ਕਰਨਾ ਅਸਲ ਵਿੱਚ ਉਸਨੂੰ ਇੱਕ ਨਵਾਂ ਜੀਵਨ ਬਖ਼ਸ਼ਣ ਦੇ ਸਮਾਨ ਹੈ। ਉਨ੍ਹਾਂ ਦੱਸਿਆ ਕਿ ਮਾਨਵਤਾ ਦੀ ਸੇਵਾ ਤੋਂ ਵੱਡੀ ਕੋਈ ਪੂਜਾ ਨਹੀਂ ਹੈ। ਇਸ ਪ੍ਰੇਰਣਾਦਾਇਕ ਕੈਂਪ ਦੌਰਾਨ ਲਗਭਗ 50 ਦੇ ਕਰੀਬ ਜੋਸ਼ੀਲੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਖ਼ੂਨਦਾਨ ਕੀਤਾ ਅਤੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਕੈਂਪ ਦੇ ਅੰਤ ਵਿੱਚ ਮੁੱਖ ਪ੍ਰਬੰਧਕ ਵਾਸੂਦੇਵ ਭੂਬਲਾ ਵੱਲੋਂ ਕੈਂਪ ਵਿੱਚ ਪਹੁੰਚੀ ਡਾਕਟਰੀ ਟੀਮ, ਸਹਿਯੋਗੀਆਂ ਅਤੇ ਸਮੂਹ ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸ਼ੰਕਰ ਜੰਡੀ, ਰਵਿੰਦਰ ਖਟਾਣਾ, ਸੁਖਦੇਵ ਖੇਪੜ, ਸ਼ਾਮ ਲਾਲ ਖੇਪੜ, ਵਾਸਦੇਵ ਭੂੰਬਲਾ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ, ਸੰਦੀਪ ਭਾਟੀਆ ਸੋਨੂੰ ਆਦੋਆਣਾ, ਕਰਨਵੀਰ ਕਟਾਰੀਆ ਆਪ ਆਗੂ, ਮਨਵੀਰ ਸਰਪੰਚ, ਰਾਮ ਸਰੂਪ ਸਰਪੰਚ, ਲੱਡੂ ਸਰਪੰਚ ਅਤੇ ਲਾਲ ਚੰਦ ਬਾਂਠ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਹੀਦੀ ਦਿਹਾੜੇ ’ਤੇ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ
Ad Position 24
No active advertisement