ਬੰਗਾ, 31 ਜੁਲਾਈ (ਸੁਰਿੰਦਰ ਸਿੰਘ ਕਰਮ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੇ ਸ਼ਰਧਾਲੂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨ। ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੁਲਾਰੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਦੱਸਿਆ ਕਿ ਨਵੰਬਰ 2026 ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਆਪਣੇ ਪਾਸਪੋਰਟ ਜਿਨ੍ਹਾਂ ਦੀ ਮਿਆਦ ਨਵੰਬਰ 2026 ਤੋਂ ਅਗਲੇ ਛੇ ਮਹੀਨਿਆਂ ਤੱਕ ਹੋਵੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਚਰਨ ਕੰਵਲ ਜੀਂਦੋਵਾਲ ਬੰਗਾ ਵਿਖੇ ਜਮ੍ਹਾ ਕਰਵਾ ਸਕਦੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਪਾਸਪੋਰਟ ਦੇ ਨਾਲ ਆਪਣੇ ਆਈ.ਡੀ ਪਰੂਫ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਵੀ ਜਮ੍ਹਾਂ ਕਰਵਾਉਣੇ ਹਨ। ਉਹਨਾਂ ਦੱਸਿਆ ਕਿ ਆਪਣਾ ਪਾਸਪੋਰਟ ਆਈ.ਡੀ ਪਰੂਫ ਹਰ ਹਾਲਤ ਵਿੱਚ 8 ਅਗਸਤ 2026 ਤੱਕ ਉਕਤ ਗੁਰੂ ਘਰ ਵਿਖੇ ਮੈਨੇਜਰ ਪਾਸ ਜਮ੍ਹਾ ਕਰਵਾ ਦਿੱਤੇ ਜਾਣ।