05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਰਕਾਰੀ ਪ੍ਰਾਇਮਰੀ ਸਕੂਲ ਧੌਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਲਾਚੌਰ, 4 ਅਗਸਤ (ਨਰੇਸ਼ ਧੌਲ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧੌਲ ਵਿਖੇ ਸਰਪੰਚ ਬਲਵੀਰ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਕੂਲ ਮੁੱਖੀ ਟਵਿੰਕਲ ਕੌਸ਼ਲ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਬਲਾਚੌਰ, 4 ਅਗਸਤ (ਨਰੇਸ਼ ਧੌਲ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧੌਲ ਵਿਖੇ ਸਰਪੰਚ ਬਲਵੀਰ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਕੂਲ ਮੁੱਖੀ ਟਵਿੰਕਲ ਕੌਸ਼ਲ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਪਿੰਡ ਦੇ ਸਮੂਹ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿੱਚ ਮਹਿੰਦੀ ਮੁਕਾਬਲੇ, ਡਾਂਸ ਮੁਕਾਬਲੇ, ਗਿੱਧਾ-ਭੰਗੜਾ, ਲੋਕ-ਬੋਲੀਆਂ, ਸੋਲੋ ਡਾਂਸ ਆਦਿ ਕਰਵਾਏ ਗਏ ਅਤੇ ਆਪਣੇ ਪੰਜਾਬੀ ਵਿਰਸਾ ਨੂੰ ਯਾਦ ਕੀਤਾ ਗਿਆ ਨਾਲ ਹੀ ਪੰਜਾਬੀ ਵਿਰਸੇ ਦੀ ਸਾਂਭ-ਸੰਭਾਲ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਪਹਿਲੀ, ਦੂਸਰੀ, ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਦੀ ਹੋਣਹਾਰ ਖਿਡਾਰਨ ਪ੍ਰਭ ਸਿਮਰਨ ਨੂੰ ਸੋਨੇ ਦਾ ਤਗਮਾ ਜਿੱਤਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਨਪੇਰੇ ਚਾੜਣ ਵਿੱਚ ਸਮੁੱਚੇ ਪਿੰਡ ਅਤੇ ਪੰਚਾਇਤ ਦਾ ਵੱਡਾ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਵਿਰਸੇ ਦੀ ਸੰਭਾਲ ਲਈ ਧਾਰਮਿਕ ਪ੍ਰੀਖਿਆ ਲਾਜ਼ਮੀ - ਸ਼ੇਖੂਪੁਰੀ ਅਗਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਦੀ ਚੋਣ ਅੱਜ
Ad Position 24
No active advertisement