05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਰਸੇ ਦੀ ਸੰਭਾਲ ਲਈ ਧਾਰਮਿਕ ਪ੍ਰੀਖਿਆ ਲਾਜ਼ਮੀ - ਸ਼ੇਖੂਪੁਰੀ

ਬੰਗਾ, 4 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜ਼ੋਨ ਨਵਾਂਸ਼ਹਿਰ ਦੇ ਜ਼ੋਨਲ ਇੰਚਾਰਜ ਸੁਪ੍ਰਿਟੈਂਡੈਂਟ ਪਰਮਿੰਦਰ ਸਿੰਘ ਸ਼ੇਖੂਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਦੀ ਸੰਭਾਲ ਅਤੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਲਈ ਸਿੱਖ ਮਿਸ਼ਨਰੀ ਕਾਲਜ ਵਲੋਂ ਹਰ ਸਾਲ ਨਵੰਬਰ ਮਹੀਨੇ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ। ਜਿਸ ਵਿੱਚ ਅੱਸੀ ਹਜ਼ਾਰ ਤੋਂ ਵੱਧ ਵਿਦਿਆਰਥੀ ਭਾਗ ਲੈਂਦੇ ਹਨ।

Ad Position 21
No active advertisement
ਡਾ.ਅੰਬੇਡਕਰ ਇਨਾਮੀ ਪੁਸਤਕ ਪ੍ਰਤੀਯੋਗਤਾ 30 ਨੂੰ 05-08-2026
ਬੰਗਾ, 4 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜ਼ੋਨ ਨਵਾਂਸ਼ਹਿਰ ਦੇ ਜ਼ੋਨਲ ਇੰਚਾਰਜ ਸੁਪ੍ਰਿਟੈਂਡੈਂਟ ਪਰਮਿੰਦਰ ਸਿੰਘ ਸ਼ੇਖੂਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਦੀ ਸੰਭਾਲ ਅਤੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਲਈ ਸਿੱਖ ਮਿਸ਼ਨਰੀ ਕਾਲਜ ਵਲੋਂ ਹਰ ਸਾਲ ਨਵੰਬਰ ਮਹੀਨੇ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ। ਜਿਸ ਵਿੱਚ ਅੱਸੀ ਹਜ਼ਾਰ ਤੋਂ ਵੱਧ ਵਿਦਿਆਰਥੀ ਭਾਗ ਲੈਂਦੇ ਹਨ। ਇਸ ਵਾਰ ਇਸ ਸਬ ਡਵੀਜ਼ਨ ਦੇ ਪਿੰਡ ਗੋਬਿੰਦਪੁਰ ਵਿਖੇ ਸਥਿਤ ਅਕਾਲ ਅਕੈਡਮੀ ਦੇ 50 ਤੋਂ ਵੱਧ ਵਿਦਿਆਰਥੀ ਧਾਰਮਿਕ ਪ੍ਰੀਖਿਆਂ ਵਿੱਚ ਅਪੀਅਰ ਹੋਏ। ਹਰ ਗਰੁੱਪ ਵਿੱਚੋਂ ‘ਏ’ ਗਰੇਡ, ‘ਬੀ’ ਗਰੇਡ, ‘ਸੀ’ ਗਰੇਡ ਪ੍ਰਾਪਤ ਵਿਦਿਆਰਥੀਆਂ ਨੂੰ ਮੋਮੈਂਟੋਜ਼, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਪਰਮਜੀਤ ਸਿੰਘ ਖਾਲਸਾ ਝਿੱਕਾ ਨੇ ਇਨਾਮ ਵੰਡ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਅਸੀਂ ਆਪਣੇ ਜੀਵਨ ਵਿੱਚ ਚੰਗੇ ਗੁਣ ਅਪਣਾ ਲਏ ਤਾਂ ਵਧੀਆ ਨਾਗਰਿਕ ਬਣਨਾ ਯਕੀਨੀ ਹੈ। ਅਕਾਲ ਅਕੈਡਮੀ ਦੇ ਪਿੰ੍ਰਸੀਪਲ ਬੀਬੀ ਪ੍ਰਭਜੋਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਅਕਤੂਬਰ 26 ਵਿੱਚ ਹੋਣ ਜਾ ਰਹੀ ਧਾਰਮਿਕ ਪਰੀਖਿਆ ਵਿੱਚ ਅਪੀਅਰ ਹੋਣ ਲਈ ਪ੍ਰੇਰਿਆ। ਇਸ ਮੌਕੇ ਗੁਰਿੰਦਰ ਸਿੰਘ, ਹਰਪ੍ਰੀਤ ਕੌਰ, ਹਰਪ੍ਰੀਤ ਕਪੂਰ, ਪ੍ਰੀਆ ਅਤੇ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਵਿਖੇ 57 ਲੱਖ ਦੀ ਕੀਮਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਪਿੰਡ ਵਾਸੀਆਂ ਰੱਖੀ ਨੀਂਹ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਧੌਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement