ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰਾ ਸੰਕਲਪ ਯਾਤਰਾ 19 ਨੂੰ ਬੰਗਾ ਹਲਕੇ ’ਚ ਪਹੁੰਚੇਗੀ - ਪ੍ਰਵੀਨ ਬੰਗਾ
ਬੰਗਾ, 7 ਅਗਸਤ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ) - ਬਸਪਾ ਪੰਜਾਬ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰਾ ਸੰਕਲਪ ਯਾਤਰਾ’ 19 ਅਗਸਤ ਨੂੰ ਬੰਗਾ ਹਲਕੇ ਵਿੱਚ ਪਹੁੰਚੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਇੱਕ ਮੀਟਿੰਗ ਦੌਰਾਨ ਪ੍ਰਵੀਨ ਬੰਗਾ ਸੀਨੀਅਰ ਬਸਪਾ ਆਗੂ ਪੰਜਾਬ ਵੱਲੋਂ ਕੀਤਾ।
ਬੰਗਾ, 7 ਅਗਸਤ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ) - ਬਸਪਾ ਪੰਜਾਬ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰਾ ਸੰਕਲਪ ਯਾਤਰਾ’ 19 ਅਗਸਤ ਨੂੰ ਬੰਗਾ ਹਲਕੇ ਵਿੱਚ ਪਹੁੰਚੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਇੱਕ ਮੀਟਿੰਗ ਦੌਰਾਨ ਪ੍ਰਵੀਨ ਬੰਗਾ ਸੀਨੀਅਰ ਬਸਪਾ ਆਗੂ ਪੰਜਾਬ ਵੱਲੋਂ ਕੀਤਾ। ਉਹਨਾਂ ਕਿਹਾ ਕਿ ਬਸਪਾ ਪੰਜਾਬ ਵਲੋਂ 10 ਅਗਸਤ ਨੂੰ ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਗੁਰੂ ਘਰ ਤੋਂ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰਾ ਸੰਕਲਪ ਯਾਤਰਾ’ ਦੀ ਸ਼ੁਰੂਆਤ ਹੋਵੇਗੀ, ਜੋ 21 ਅਗਸਤ ਨੂੰ ਫਿਲੌਰ ਵਿਧਾਨ ਸਭਾ ਹਲਕੇ ਦੇ ਪਿੰਡ ਧਲੇਤਾ ਵਿਖੇ ਸਮਾਪਤ ਹੋਵੇਗੀ। ਪ੍ਰਵੀਨ ਬੰਗਾ ਨੇ ਆਖਿਆ ਕਿ ਬੰਗਾ ਹਲਕੇ ਵਿੱਚ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਇੰਚਾਰਜ ਮਨੋਹਰ ਕਮਾਮ ਜ਼ੋਨ ਇੰਚਾਰਜ, ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ ਜ਼ੋਨ ਇੰਚਾਰਜ, ਜ਼ਿਲ੍ਹਾ ਜਥੇਬੰਦਕ ਸਕੱਤਰ ਵਿਜੈ ਗੁਣਾਚੌਰ ਜ਼ੋਨ ਇੰਚਾਰਜ, ਚਰਨਜੀਤ ਮੰਢਾਲੀ ਜਨਰਲ ਸਕੱਤਰ ਹਲਕਾ ਬੰਗਾ, ਹਰਜਿੰਦਰ ਕੁਮਾਰ ਲੱਧੜ ਸ਼ਹਿਰੀ ਪ੍ਰਧਾਨ ਬੰਗਾ ਆਦਿ ਹਾਜ਼ਰ ਸਨ।