ਰੈੱਡ ਕਰਾਸ ਨਵਾਂਸ਼ਹਿਰ ਵਿਖੇ ਲਗਾਏ ਸੈਮੀਨਾਰ ਦਾ ਦ੍ਰਿਸ਼।
ਰੈੱਡ ਕਰਾਸ ਨਵਾਂਸ਼ਹਿਰ ਵਿਖੇ ਸੈਮੀਨਾਰ ਕਰਵਾਇਆ
ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੁਰਪੂਰ) - ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਤਿੰਦਰ ਪਾਲ ਸਿੰਘ ਖੁਰਮੀ ਅਤੇ ਚੀਫ ਜੁਡੀਸ਼ੀਅਲ ਮੈਜੇਸਟਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨਦੀਪ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ/ਬੁਰਾਈਆਂ ਤੋਂ ਉਭਾਰਨ ਅਤੇ ਮੁੜ ਵਸੇਬੇ ਲਈ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ.
ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੁਰਪੂਰ) - ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਤਿੰਦਰ ਪਾਲ ਸਿੰਘ ਖੁਰਮੀ ਅਤੇ ਚੀਫ ਜੁਡੀਸ਼ੀਅਲ ਮੈਜੇਸਟਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨਦੀਪ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ/ਬੁਰਾਈਆਂ ਤੋਂ ਉਭਾਰਨ ਅਤੇ ਮੁੜ ਵਸੇਬੇ ਲਈ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ. ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਦੇਸ ਰਾਜ ਬਾਲੀ ਨੇ ਮਰੀਜ਼ਾਂ ਨੂੰ ਉਪਰੋਕਤ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ੇ, ਬੁਰੀਆਂ ਆਦਤਾਂ, ਬੁਰੀ ਸੰਗਤ ਜਾਂ ਮਾਨਸਿਕ ਤਣਾਅ ਤੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਇਲਾਜ, ਕਾਊਂਸਲਿੰਗ ਅਤੇ ਰੁਜਗਾਰ ਰਾਹੀਂ ਸਮਾਜ ਵਿੱਚ ਦੁਬਾਰਾ ਚੰਗੀ ਜਿੰਦਗੀ ਜਿਊਣ ਦੇ ਯੋਗ ਬਣਾਉਣਾ ਹੈ। ਇਸ ਮੌਕੇ ’ਤੇ ਪੈਨਲ ਵਕੀਲ ਜਸ਼ਨਦੀਪ, ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਕਸ਼ਮੀਰ ਸਿੰਘ ਨੇ ਮਰੀਜਾਂ ਨਾਲ ਵੱਖਰੇ ਤੌਰ ’ਤੇ ਵੀ ਕਾਊਂਸਲਿੰਗ ਕੀਤੀ। ਇਸ ਮੌਕੇ ’ਤੇ ਚਮਨ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਡਾ. ਹਰਦੇਵ ਸਿੰਘ, ਮਨਜੀਤ ਸਿੰਘ, ਦਿਨੇਸ਼ ਕੁਮਾਰ, ਪਰਵੇਸ਼ ਕੁਮਾਰ, ਕਮਲਜੀਤ ਕੌਰ, ਕਮਲਾ ਰਾਣੀ, ਵਿਜੇ ਕੁਮਾਰ, ਕੋਮਲਪ੍ਰੀਤ ਕੌਰ, ਮਰੀਜ ਤੇ ਉਨ੍ਹਾਂ ਦੇ ਵਾਰਸ ਹਾਜ਼ਰ ਸਨ।