ਬੀ.ਐਸ.ਸੀ. ਨਾਨ ਮੈਡੀਕਲ ਪ੍ਰੀਖਿਆ ’ਚੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਜ਼ਿਲ੍ਹੇ ’ਚੋਂ ਅੱਵਲ
ਬੰਗਾ, 7 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਦੀ ਬੀ. ਐੱਸ.
ਬੰਗਾ, 7 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਦੀ ਬੀ.ਐੱਸ.ਸੀ. ਨਾਨ-ਮੈਡੀਕਲ ਸਮੈਸਟਰ ਛੇਵਾਂ ਦੀ ਹੋਣਹਾਰ ਵਿਦਿਆਰਥਣ ਦਪਿੰਦਰ ਬੱਲ ਸਪੁੱਤਰੀ ਸ. ਰੁਪਿੰਦਰਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਪ੍ਰੀਖਿਆ ਦੇ ਨਤੀਜਿਆਂ ਵਿੱਚੋਂ 8.59 ਐੱਸ.ਜੀ . ਪੀ.ਸੀ. ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਹਰਪ੍ਰੀਤ ਕੌਰ ਸਪੁੱਤਰੀ ਜੋਗਾ ਰਾਮ ਨੇ 8.45 ਐੱਸ.ਜੀ.ਪੀ ਹਾਸਲ ਕਰਕੇ ਜਮਾਤ ਵਿੱਚੋਂ ਦੂਜਾ ਸਥਾਨ ਹਾਸਲ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਦਪਿੰਦਰ ਬੱਲ ਅਤੇ ਹਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਨਾਲ ਕੀਤੀ ਪੜ੍ਹਾਈ ਹਮੇਸ਼ਾ ਸਫ਼ਲਤਾ ਦਾ ਰਾਹ ਖੋਲ੍ਹਦੀ ਹੈ। ਉਨ੍ਹਾਂ ਨੇ ਕਿਹਾ ਕਿ ਦਪਿੰਦਰ ਬੱਲ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਹੈ। ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਵਿਦਿਆਰਥਣ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਇਸ ਉਪਲਬਧੀ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਅੰਮ੍ਰਿਤ ਕੌਰ, ਡਾ.ਸੋਨਾ ਬਾਂਸਲ, ਡਾ.ਹਰਜੋਤ ਸਿੰਘ, ਪ੍ਰੋ.ਮੁਨੀਸ਼ ਸੰਧੀਰ, ਡਾ. ਨਿਰਮਲਜੀਤ ਕੌਰ, ਪ੍ਰੋ.ਉਂਕਾਰ ਸਿੱਧੂ ਤੇ ਸਟਾਫ਼ ਮੈਂਬਰਾਂ ਨੇ ਵੀ ਦਪਿੰਦਰ ਬੱਲ ਤੇ ਹਰਪ੍ਰੀਤ ਕੌਰ ਨੂੰ ਉਹਨਾਂ ਦੀ ਸ਼ਾਨਦਾਰ ਸਫ਼ਲਤਾ ਲਈ ਦਿਲੀ ਮੁਬਾਰਕਬਾਦ ਦਿੱਤੀ।