ਜੰਡਿਆਲੀ ਕਲਾਂ ਵਿਖੇ ਤੀਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਉਣ ਮੌਕੇ ਪੰਚਾਇਤ ਤੇ ਪਤਵੰਤੇ।
ਪਿੰਡ ਜੰਡਿਆਲੀ ਕਲਾਂ ’ਚ ਤੀਆਂ ਦਾ ਤਿਉਹਾਰ ਮਨਾਇਆ
ਬਹਿਰਾਮ, 11 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪਿੰਡ ਜੰਡਿਆਲੀ ਕਲਾਂ ਵਿਖੇ ਬੀਬੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਬਹੁ-ਗਿਣਤੀ ਵਿੱਚ ਬੀਬੀਆਂ ਨੇ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ਵਿੱਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿੱਚੋਂ ਵੀ ਗੀਤ ਗਾਏ ਗਏ।
ਬਹਿਰਾਮ, 11 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪਿੰਡ ਜੰਡਿਆਲੀ ਕਲਾਂ ਵਿਖੇ ਬੀਬੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਬਹੁ-ਗਿਣਤੀ ਵਿੱਚ ਬੀਬੀਆਂ ਨੇ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ਵਿੱਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿੱਚੋਂ ਵੀ ਗੀਤ ਗਾਏ ਗਏ। ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਇਹੋ ਜਿਹੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੇ ਨਾਲ-ਨਾਲ ਆਪਸੀ ਪਿਆਰ ਤੇ ਸਤਿਕਾਰ ਵੀ ਵਧਾਉਂਦੇ ਹਨ। ਇਸ ਮੌਕੇ ਸਰਪੰਚ ਸੁਰਿੰਦਰ ਪਾਲ, ਬੀਬੀ ਜਗਰੂਪ ਕੌਰ ਮੈਂਬਰ ਪੰਚਾਇਤ, ਸਾਬਕਾ ਪੰਚ ਪ੍ਰੇਮ ਜੰਡਿਆਲੀ, ਰਣਜੀਤ ਸਿੰਘ ਮੰਗੀ, ਕਮਲਜੀਤ ਕੌਰ ਪੰਚ, ਪ੍ਰਵੀਨ ਕੁਮਾਰੀ, ਸਤਿਆ ਦੇਵੀ, ਪੁਨਮ ਕੁਮਾਰੀ, ਮੁਸਕਾਨ, ਕੌਮਲ, ਅਮਨਦੀਪ ਕੌਰ , ਜਸਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।