ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਵੱਖ-ਵੱਖ ਬੁਲਾਰੇ ਸੰਬੋਧਨ ਕਰਦੇ ਹੋਏ।
ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਹੋਏ ਪ੍ਰਮਾਣੂ ਹਮਲੇ ਦੀ 81ਵੀਂ ਵਰ੍ਹੇਗੰਢ ’ਤੇ ਪਠਲਾਵਾ ਸੰਸਥਾ ਨੇ ਬੂਟੇ ਲਗਾ ਕੇ ਦਿੱਤਾ ਅਮਨ ਸ਼ਾਂਤੀ ਦਾ ਸੁਨੇਹਾ
ਬੰਗਾ, 11 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਅੱਠ ਦਹਾਕੇ ਪਹਿਲਾਂ ਅਮਰੀਕਾ ਵਲੋਂ ਜਪਾਨ ਦੇ ਦੋ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਵਰਸਾਏ ਪਰਮਾਣੂ ਬੰਬਾਂ ਨਾਲ ਲੱਖਾਂ ਦੀ ਤਾਦਾਦ ਵਿੱਚ ਮੌਤ ਦੇ ਮੂੰਹ ਵਿੱਚ ਗਏ ਬੇਗੁਨਾਹ ਲੋਕਾਂ ਦੀ ਯਾਦ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਆਪਣੇ ਯੁਨੀਕ ਪੋ੍ਰਜੈਕਟ ਸਾਂਝੀਆਂ ਛਾਵਾਂ ਤਹਿਤ ਪਿੰਡ ਐਮਾਂ ਜੱਟਾਂ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ’ਤੇ ਦੂਸਰੇ ਪੜਾਅ ਵਿੱਚ ਬੂਟੇ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਅਵਸਰ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਡਾ.
ਬੰਗਾ, 11 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਅੱਠ ਦਹਾਕੇ ਪਹਿਲਾਂ ਅਮਰੀਕਾ ਵਲੋਂ ਜਪਾਨ ਦੇ ਦੋ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਵਰਸਾਏ ਪਰਮਾਣੂ ਬੰਬਾਂ ਨਾਲ ਲੱਖਾਂ ਦੀ ਤਾਦਾਦ ਵਿੱਚ ਮੌਤ ਦੇ ਮੂੰਹ ਵਿੱਚ ਗਏ ਬੇਗੁਨਾਹ ਲੋਕਾਂ ਦੀ ਯਾਦ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਆਪਣੇ ਯੁਨੀਕ ਪੋ੍ਰਜੈਕਟ ਸਾਂਝੀਆਂ ਛਾਵਾਂ ਤਹਿਤ ਪਿੰਡ ਐਮਾਂ ਜੱਟਾਂ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ’ਤੇ ਦੂਸਰੇ ਪੜਾਅ ਵਿੱਚ ਬੂਟੇ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਅਵਸਰ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਅਤੇ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ. ਕੇ ਨੇ ਆਖਿਆ ਕਿ 6 ਤੋਂ 9 ਅਗਸਤ ਨੂੰ ਸਾਮਰਾਜੀ ਮੁਲਕ ਅਮਰੀਕਾ ਵਲੋਂ ਜਪਾਨ ਉਪਰ ਕੀਤਾ ਵੈਸ਼ੀਆਨਾਂ ਹਮਲਾ ਦੁਨੀਆਂ ਨੂੰ ਇਕ ਸੁਨੇਹਾ ਦਿੰਦਾ ਹੈ ਕਿ ਯੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਹਮਲੇ ਤੋਂ ਬਾਅਦ ਜਪਾਨ ਦੇ ਸਿਰੜੀ ਲੋਕਾਂ ਨੇ ਦੋਨਾਂ ਸ਼ਹਿਰਾਂ ਵਿੱਚ ਬਨਸਪਤੀ ਦੇ ਹੋਏ ਉਜਾੜੇ ਦੀ ਭਰਪਾਈ ਕਰਨ ਲਈ ਰਲ ਕੇ ਸਿਦਕ ਦਿਲੀ ਨਾਲ ਬੂਟੇ ਲਗਾਉਣ ਦੇ ਕਾਰਜਾਂ ਨੂੰ ਵੱਡੇ ਪੱਧਰ ’ਤੇ ਅੰਜ਼ਾਮ ਦਿੱਤਾ। ਜਪਾਨ ਦੇ ਲੋਕਾਂ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੱਡੇ ਪੈਮਾਨੇ ’ਤੇ ਪਾਰਕਾਂ, ਜਨਤਕ ਥਾਵਾਂ, ਸੜਕਾਂ ਅਤੇ ਖਾਲੀ ਥਾਵਾਂ ’ਤੇ ਇੰਨੇ ਕੁ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਵੀ ਇਸ ਤਰਾਂ ਕੀਤੀ ਕਿ ਵਾਤਾਵਰਣ ਵਿਚ ਬਣੇ ਖਲਾਅ ਦੀ ਭਰਪਾਈ ਹੋ ਗਈ। ਸੰਸਥਾ ਦੇ ਬੁਲਾਰਿਆਂ ਨੇ ਅੱਗੇ ਦੱਸਿਆ ਕਿ ਜੇਕਰ ਸਾਡੇ ਮੁਲਕ ਦੀਆਂ ਸਰਕਾਰਾਂ ਅਤੇ ਲੋਕ ਵੀ ਇਹ ਪ੍ਰਣ ਕਰ ਲੈਣ ਕਿ ਹਰ ਸਾਲ ਹਰ ਨਾਗਰਿਕ ਆਪਣੇ ਜਨਮ ਦਿਨ ਤੇ ਇਕ ਬੂਟਾ ਲਗਾਕੇ ਉਸਦਾ ਪਾਲਣਾ ਪੋਸ਼ਣ ਕਰੇ ਤਾਂ ਵਾਤਾਵਰਣ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਪੂਰਾ ਕੀਤਾ ਜਾ ਸਕਦਾ ਹੈ। ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਐਮਾਂ ਜਟਾਂ ਦੇ ਮਹਿਲਾਂ ਸਰਪੰਚ ਸ੍ਰੀਮਤੀ ਕਸ਼ਮੀਰ ਕੌਰ, ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਅਤੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ ਵਲੋਂ ਪੰਜਾਹ ਦੇ ਕਰੀਬ, ਲਾਜੀਸਟੋਨੀਆ, ਸਿਲਵਰ ਓਕ, ਮੂਲਸਰੀ, ਅਤੇ ਚਕਰਸੀਆ ਦੇ ਬੂਟੇ ਲਗਾ ਕੇ ਯੁੱਧ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ। ਇਸ ਅਵਸਰ ’ਤੇ ਹੋਰਨਾਂ ਤੋਂ ਇਲਾਵਾ ਸ. ਬਲਵੀਰ ਸਿੰਘ ਨੰਬਰਦਾਰ ਐਮਾਂ ਜੱਟਾਂ, ਡਾ. ਰਵਿੰਦਰ ਕੁਮਾਰ ਰਵੀ, ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਮੈਂਬਰ ਪੰਚਾਇਤ ਸੁਖਦੇਵ ਸਿੰਘ, ਦੀਪ ਚੰਦ ਬਰੇਲੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।