ਮਜਾਰਾ ਕਲਾਂ ਦੀ ਅਮਨਦੀਪ ਨੇ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ
ਨਵਾਂਸ਼ਹਿਰ, 11 ਅਗਸਤ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਤਹਿਸੀਲ ਦੇ ਇਤਿਹਾਸਕ ਬੱਬਰਾਂ ਦੇ ਪਿੰਡ ਮਜਾਰਾ ਕਲਾਂ ਦੀ ਅਮਨਦੀਪ ਕੌਰ ਸਪੁੱਤਰੀ ਡਾ. ਗੁਰਮੀਤ ਸਿੰਘ ਸਰਾਂ, ਸੇਵਾ ਮੁਕਤ ਸਟਾਫ ਨਰਸ ਪਰਮਜੀਤ ਕੌਰ ਜੋ ਪਹਿਲਾਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮਹਿਕਮੇ ਦੇ ਬਾਲ ਭਲਾਈ ਯੂਨਿਟ ਵਿੱਚ ਬਤੌਰ ਲੀਗਲ ਪ੍ਰੋਬੇਸ਼ਨ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਨੌਕਰੀ ਕਰਦੀ ਸੀ।
ਨਵਾਂਸ਼ਹਿਰ, 11 ਅਗਸਤ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਤਹਿਸੀਲ ਦੇ ਇਤਿਹਾਸਕ ਬੱਬਰਾਂ ਦੇ ਪਿੰਡ ਮਜਾਰਾ ਕਲਾਂ ਦੀ ਅਮਨਦੀਪ ਕੌਰ ਸਪੁੱਤਰੀ ਡਾ. ਗੁਰਮੀਤ ਸਿੰਘ ਸਰਾਂ, ਸੇਵਾ ਮੁਕਤ ਸਟਾਫ ਨਰਸ ਪਰਮਜੀਤ ਕੌਰ ਜੋ ਪਹਿਲਾਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮਹਿਕਮੇ ਦੇ ਬਾਲ ਭਲਾਈ ਯੂਨਿਟ ਵਿੱਚ ਬਤੌਰ ਲੀਗਲ ਪ੍ਰੋਬੇਸ਼ਨ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਨੌਕਰੀ ਕਰਦੀ ਸੀ। ਉਚੇਰੀ ਪੜ੍ਹਾਈ ਲਈ ਕੈਨੇਡਾ ਚਲੀ ਗਈ ਸੀ ਜਿਥੋਂ ਉਸ ਨੇ ਮੈਨੀਟੋਬਾ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਇਨ ਸਅਉਸਿਔਲਿਕ ਐਂਡ ਕ੍ਰਿਮਿਨੋਲੌਜੀ ਦੀ ਪ੍ਰੀਖਿਆ ‘ਏ’ ਗ੍ਰੇਡ ਵਿੱਚ ਪਾਸ ਕੀਤੀ। ਹੁਣ ਉਸ ਦੀ ਵਿਨੀਪੈਗ ਸਟੇਟ ਦੇ ਜ਼ਿਲ੍ਹਾ ਮੋਰਡਨ ਵਿੱਚ ਮੈਨੀਟੋਬਾ ਜਸਟਿਸ ਵਿਭਾਗ ਵਿੱਚ ਪ੍ਰੋਬੇਸ਼ਨ ਅਫਸਰ ਵਜੋਂ ਨਿਯੁਕਤੀ ਹੋਈ ਹੈ। ਉਸ ਨੇ ਇਹ ਸਰਕਾਰੀ ਨੌਕਰੀ 4 ਅਗਸਤ ਤੋਂ ਜੁਆਇਨ ਕਰ ਲਈ ਹੈ। ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਤੇ ਵਧਾਈ ਦੇਣ ਵਾਲਿਆਂ ਵਿੱਚ ਡਾ. ਵਿਲੀਅਮ ਕਪੂਰ, ਡਾ. ਜਸਵਿੰਦਰ ਸਿੰਘ ਰਾਜਾ ਹਸਪਤਾਲ, ਤਰਲੋਚਨ ਸਿੰਘ ਪ੍ਰਧਾਨ ਲਾਇਨਜ਼ ਕਲੱਬ, ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਪ੍ਰਿੰਸੀਪਲ ਮਨਦੀਪ ਸਿੰਘ ਗਰੇਵਾਲ, ਸਟੇਟ ਐਵਾਰਡੀ ਮੁੱਖ ਅਧਿਆਪਕ ਪਰਵਿੰਦਰ ਭੰਗਲ, ਮੁੱਖ ਅਧਿਆਪਕ ਗੁਰਨੇਕ ਸਿੰਘ, ਹਰਜੀਤ ਸਿੰਘ ਮਾਹਲ, ਪ੍ਰਿੰਸੀਪਲ ਕੁਲਵਰਨ ਸਿੰਘ ਗਿੱਲ, ਰਾਜੀਵ ਗੌਤਮ ਆਦਿ ਸ਼ਾਮਲ ਸਨ।