ਕਾਂਵੜ ਮੰਡਲੀ ਦੇ ਆਖ਼ਰੀ ਪੜਾਅ ’ਤੇ ਪਹੁੰਚਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ
ਸੜੋਆ, 12 ਅਗਸਤ (ਬਲਵਿੰਦਰ ਨਾਨੋਵਾਲੀਆ) - ਪਵਿੱਤਰ ਅਸਥਾਨ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਿੰਡ ਨਾਨੋਵਾਲ ਵਿਖੇ ਪਹੁੰਚੀ ਕਾਵੜ ਮੰਡਲੀ ਦਾ ਪਿੰਡ ਵਾਸੀ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਵੜ ਮੰਡਲੀ ਜਦੋਂ ਪਿੰਡ ਦੇ ਮੁੱਖ ਚੌਂਕ ਵਿਖੇ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਕਾਵੜ ਮੰਡਲ ਵਿਚ ਸਾਰੇ ਮੈਂਬਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਸੜੋਆ, 12 ਅਗਸਤ (ਬਲਵਿੰਦਰ ਨਾਨੋਵਾਲੀਆ) - ਪਵਿੱਤਰ ਅਸਥਾਨ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਿੰਡ ਨਾਨੋਵਾਲ ਵਿਖੇ ਪਹੁੰਚੀ ਕਾਵੜ ਮੰਡਲੀ ਦਾ ਪਿੰਡ ਵਾਸੀ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਵੜ ਮੰਡਲੀ ਜਦੋਂ ਪਿੰਡ ਦੇ ਮੁੱਖ ਚੌਂਕ ਵਿਖੇ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਕਾਵੜ ਮੰਡਲ ਵਿਚ ਸਾਰੇ ਮੈਂਬਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਮੰਡਲੀ ਵਲੋਂ ਸਭ ਤੋਂ ਪਹਿਲਾਂ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੁੰਦਿਆਂ ਸਾਰੇ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਬ੍ਰਹਮ ਨਿਵਾਸ ਆਸ਼ਰਮ ਕੁਟੀਆ ਮਹਾਰਾਜ ਭੂਰੀ ਵਾਲੇ ਪਿੰਡ ਨਾਨੋਵਾਲ ਵਿਖੇ ਸਥਾਪਿਤ ਸ਼ਿਵ ਮੰਦਰ ਵਿਖੇ ਹਾਜਰੀਆਂ ਭਰੀਆਂ ਅਤੇ ਯਾਤਰਾ ਦੇ ਸੰਪੂਰਨ ਹੋਣ ’ਤੇ ਸ਼ਿਵ ਜੀ ਅਤੇ ਸੰਤ ਮਹਾਤਮਾ ਦਾ ਸ਼ੁਕਰਾਨਾ ਵੀ ਕੀਤਾ। ਪਿੰਡ ਵਾਸੀਆ ਵਲੋਂ ਕਾਵੜ ਜਥੇ ਦੇ ਪਹੁੰਚਣ ਲਈ ਸਵੇਰ ਤੋਂ ਹੀ ਪਿੰਡ ਦੇ ਚਾਰ ਚੁਫੇਰੇ ਰਸਤਿਆਂ ਨੂੰ ਸਾਫ ਕਰਕੇ ਸਜਾਇਆ ਹੋਇਆ ਸੀ। ਸੰਗਤਾਂ ਵਲੋਂ ਆਪੋ-ਆਪਣੇ ਮਹਲੇ ਅੰਦਰ ਵੱਖ-ਵੱਖ ਸਟਾਲ ਲਗਾ ਕੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਹਰਿਦੁਆਰ ਤੋਂ ਪਹੁੰਚੀ ਕਾਵੜ ਮੰਡਲੀ ਵਿੱਚ ਪਿੰਡ ਦੇ ਵੱਡੀ ਗਿਣਤੀ ’ਚ ਸੇਵਾਦਾਰ ਸ਼ਾਮਲ ਸਨ। ਕਾਬੜ ਮੰਡਲੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਰਵੀ ਕਾਂਤ ਸਾਬਕਾ ਸਰਪੰਚ ਨਾਨੋਵਾਲ, ਬਲਦੇਵ ਰਾਜ ਸਰਪੰਚ, ਕਮਲਦੇਵ, ਗੁਰਮੀਤ ਲਾਲ, ਮਨੋਹਰ ਲਾਲ, ਜਸਪਾਲ, ਸ਼ੁਭਾਸ਼ ਚੰਦਰ, ਗੁਰਚਰਨ ਦਾਸ ਕਸਾਣਾ, ਵਿਜੇ ਕੁਮਾਰ, ਸੁਰੇਸ਼ ਕੁਮਾਰ, ਚਮਨ ਲਾਲ, ਧਰਮਵੀਰ ਭੂੰਬਲਾ, ਡਾ. ਗੁਰਦੇਵ ਕਸਾਣਾ, ਕਸ਼ਮੀਰੀ ਲਾਲ, ਅਸ਼ੋਕ ਕੁਮਾਰ, ਸਰਬਣ ਰਾਮ, ਪ੍ਰਿੰਸੀਪਲ ਸੁਖਦੇਵ ਸਿੰਘ ਭੂੰਬਲਾ, ਦੇਵ ਰਾਜ, ਸੁਰਜੀਤ ਲਾਲ, ਸੁਖਦੇਵ ਸਿੰਘ ਅਤੇ ਪ੍ਰਕਾਸ਼ ਰਾਮ ਆਦਿ ਵੀ ਹਾਜਰ ਸਨ।