ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਬਲਾਚੌਰ ਵਲੋਂ 27 ਅਗਸਤ ਦੇ ਸਾਂਝੇ ਐਕਸ਼ਨ ਦੀ ਤਿਆਰੀ ਸਬੰਧੀ ਮੀਟਿੰਗ
ਬਾਲਾਚੌਰ, 12 ਅਗਸਤ (ਨਰੇਸ਼ ਧੌਲ) - ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗਿਆਨ ਸਿੰਘ ਭਨੂੰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਵਿਖੇ ਹੋਈ ਸਾਂਝੀ ਰੈਲੀ ਦੀ ਸਫਲਤਾ ’ਤੇ ਤਸੱਲੀ ਪ੍ਰਗਟਾਈ ਗਈ ਅਤੇ 27 ਅਗਸਤ ਨੂੰ ਕੀਤੇ ਜਾਣ ਵਾਲੇ ਸਾਂਝੇ ਐਕਸ਼ਨ ਦੀ ਤਿਆਰੀ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ।
ਬਾਲਾਚੌਰ, 12 ਅਗਸਤ (ਨਰੇਸ਼ ਧੌਲ) - ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗਿਆਨ ਸਿੰਘ ਭਨੂੰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਵਿਖੇ ਹੋਈ ਸਾਂਝੀ ਰੈਲੀ ਦੀ ਸਫਲਤਾ ’ਤੇ ਤਸੱਲੀ ਪ੍ਰਗਟਾਈ ਗਈ ਅਤੇ 27 ਅਗਸਤ ਨੂੰ ਕੀਤੇ ਜਾਣ ਵਾਲੇ ਸਾਂਝੇ ਐਕਸ਼ਨ ਦੀ ਤਿਆਰੀ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਿਆਨ ਸਿੰਘ ਭਨੂੰ, ਜਨਰਲ ਸਕੱਤਰ ਮਦਨ ਲਾਲ ਬੇਗਮਪੁਰ, ਗੁਰਬਖਸ਼ ਸਿੰਘ ਗੁੱਲਪਰ, ਬਲਦੇਵ ਸਿੰਘ ਬੱਲੀ, ਮਹਿੰਦਰਪਾਲ ਅਣਜਾਣ ਅਤੇ ਸੁਰਿੰਦਰ ਕੁਮਾਰ ਮੁੱਤੋਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਅਤੇ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਮੁਲਾਜ਼ਮਾਂ ਨੂੰ ਡੀ. ਏ ਦੇਣ ਤੋਂ ਇਨਕਾਰ ਕਰਨ ਲਈ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਡੰਗ ਟਪਾਉਣ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਡੀ. ਏ ਨਹੀ ਤਾਂ ਵੋਟ ਨਹੀਂ ਦੇ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਉਹ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਵੀ ਘੱਟ ਨਹੀਂ ਗੁਜਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਕੁਲਦੀਪ ਸਿੰਘ ਜਨਾਗਲ, ਜਨਕ ਰਾਜ ਸੰਧੂ, ਮੇਹਰ ਸਿੰਘ ਕਟਾਰੀਆ, ਹਰਚਰਨਜੀਤ ਸਿੰਘ ਚਾਂਦਪੁਰ ਰੁੜਕੀ, ਜਗਨ ਨਾਥ ਗੁੱਲਪੁਰ, ਮਨੋਹਰ ਲਾਲ ਕਾਠਗੜ੍ਹ, ਪਿਆਰੇ ਲਾਲ ਕਰਾਵਰ, ਹਰੀਸ਼ ਕੁਮਾਰ ਥੋਪੀਆ, ਪਵਨ ਕੁਮਾਰ ਸਾਹਿਬਾ, ਰਾਮ ਨਾਥ ਭਾਟੀਆ ਆਦਿ ਹਾਜ਼ਰ ਸਨ।