13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬਲਾਚੌਰ ਵਿਖੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ

ਬਲਾਚੌਰ, 12 ਅਗਸਤ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ) - ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਦੀ ਇੱਕ ਮਹੱਤਵਪੂਰਨ ਬੈਠਕ ਵਿਸ਼ਵਕਰਮਾ ਮੰਦਰ ਵਿਖੇ ਪ੍ਰਧਾਨ ਸੁਰਿੰਦਰ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 13-08-2026
ਬਲਾਚੌਰ, 12 ਅਗਸਤ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ) - ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਦੀ ਇੱਕ ਮਹੱਤਵਪੂਰਨ ਬੈਠਕ ਵਿਸ਼ਵਕਰਮਾ ਮੰਦਰ ਵਿਖੇ ਪ੍ਰਧਾਨ ਸੁਰਿੰਦਰ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੀ ਸ਼ੁਰੂਆਤ ਗਾਇਤ੍ਰੀ ਮੰਤਰ ਨਾਲ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 14 ਅਗਸਤ 2026 ਨੂੰ ਸ਼ਹਿਰ ਵਿੱਚ ਭਾਰਤ ਮਾਤਾ ਦੇ ਅਨਮੋਲ ਰਤਨ ਨਾਮਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੀਆਂ ਤਿਆਰੀਆ ਮੁਕੰਮਲ ਹੋ ਗਈਆਂ ਹਨ। ਮਾਰਗ ਦਰਸ਼ਕ ਮੰਡਲ ਸੰਯੋਜਕ ਰਾਣਾ ਰਣਦੀਪ ਕੌਸ਼ਲ ਨੇ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਤਹਿਸੀਲ ਬਲਾਚੌਰ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਮੁਹਤਬਰਾਂ ਨੂੰ ਸਨਾਤਨ ਧਰਮ ਸਭਾ ਬਲਾਚੌਰ ਵੱਲੋਂ ਘਰ-ਘਰ ਜਾ ਕੇ ਸੱਦਾ ਪੱਤਰ ਪਹੁੰਚਾਇਆ ਗਿਆ ਹੈ। ਪ੍ਰਧਾਨ ਸੁਰਿੰਦਰ ਪਨੇਸਰ ਨੇ ਸਾਰੇ ਪਿੰਡਾਂ ਦੇ ਸਰਪੰਚਾਂ ਅਤੇ ਮੁਹਤਬਰਾਂ ਨੂੰ ਸ਼ੋਭਾ ਯਾਤਰਾ ਤੋਂ 2 ਦਿਨ ਪਹਿਲਾਂ ਫੋਨ ਕਾਲ ਕਰਨ ਦਾ ਸੁਝਾਅ ਰੱਖਿਆ। ਉਪ ਸਰਪ੍ਰਸਤ ਪਰਮਜੀਤ ਰੱਤੇਵਾਲੀਆ ਨੇ ਸ਼ੋਭਾ ਯਾਤਰਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼ੋਭਾ ਯਾਤਰਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਭਾ ਦੇ ਮੈਬਰਾਂ ਦੀਆ ਡਿਊਟੀਆ ਲਗਾ ਦਿੱਤੀਆਂ ਗਈਆਂ ਹਨ ਅਤੇ ਸਾਰਿਆਂ ਕੰਮਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਹਨ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ 14 ਅਗਸਤ 2026 ਨੂੰ ਮਹਾਂਦੇਵ ਬ੍ਰਹਮਚਾਰੀ ਮੰਦਰ ਗਹੂੰਣ ਰੋਡ ਤੋਂ ਸਵੇਰੇ 9 ਵਜੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿੱਚ 1500 ਦੇ ਲਗਪਗ ਸਨਾਤਨ ਪ੍ਰੇਮੀ ਦੇਸ਼ ਭਗਤ ਹਿੱਸਾ ਲੈਣਗੇ। ਇਸ ਸ਼ੁੱਭ ਦਿਹਾੜੇ ’ਤੇ ਆਉਣ ਵਾਲੀਆਂ ਪੰਚਾਇਤਾਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਸਮੁੱਚੇ ਇਲਾਕਾ ਵਾਸੀਆਂ ਨੂੰ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਦੀਪ ਰਾਣਾ, ਪ੍ਰਦੀਪ ਨਾਗਪਾਲ, ਰਾਣਾ ਲਲਿਤ ਕੌਸ਼ਲ, ਬਲਵੰਤ ਕਿਸ਼ੋਰ, ਸੋਮ ਨਾਥ ਤੱਕਲਾ, ਰਾਜੀਵ ਆਨੰਦ, ਪ੍ਰਵੀਨ ਪੁਰੀ, ਅਨਿਲ ਸ਼ਰਮਾ, ਰਾਣਾ ਸੁਰੇਸ਼ ਕੌਸ਼ਲ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਬਲਾਚੌਰ ਵਲੋਂ 27 ਅਗਸਤ ਦੇ ਸਾਂਝੇ ਐਕਸ਼ਨ ਦੀ ਤਿਆਰੀ ਸਬੰਧੀ ਮੀਟਿੰਗ ਅਗਲੀ ਖ਼ਬਰ ਬੰਗਾ ਵਿੱਚ ਸ਼ਿਵ ਕਾਂਵੜ ਯਾਤਰਾ ਦਾ ਸ਼ਾਨਦਾਰ ਸਵਾਗਤ
Ad Position 24