ਬੰਗਾ ਵਿੱਚ ਸ਼ਿਵ ਕਾਂਵੜ ਯਾਤਰਾ ਦਾ ਸ਼ਾਨਦਾਰ ਸਵਾਗਤ
ਬੰਗਾ, 12 ਅਗਸਤ (ਧਰਮਵੀਰ ਪਾਲ)- ਭਗਵਾਨ ਸ਼ਿਵ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਤੀਕ 17ਵਾਂ ਸ਼ਿਵ ਕਾਂਵੜ ਮਹਾਂ ਆਰਤੀ ਸੇਵਾ ਸੰਘ ਵਲੋਂ ਪਵਿੱਤਰ ਗੰਗਾ ਜਲ ਲੈ ਕੇ ਬੰਗਾ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਪਹੁੰਚਿਆ। ਸ਼ਰਧਾਲੂਆਂ ਨੇ ਹਰਿਦੁਆਰ ਤੋਂ ਜਲ ਲੈ ਕੇ ਵਾਪਸ ਆਏ ਕਾਂਵੜੀਆਂ ਦਾ ਸ਼ਾਨਦਾਰ ਸਵਾਗਤ ਕੀਤਾ।
ਬੰਗਾ, 12 ਅਗਸਤ (ਧਰਮਵੀਰ ਪਾਲ)- ਭਗਵਾਨ ਸ਼ਿਵ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਤੀਕ 17ਵਾਂ ਸ਼ਿਵ ਕਾਂਵੜ ਮਹਾਂ ਆਰਤੀ ਸੇਵਾ ਸੰਘ ਵਲੋਂ ਪਵਿੱਤਰ ਗੰਗਾ ਜਲ ਲੈ ਕੇ ਬੰਗਾ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਪਹੁੰਚਿਆ। ਸ਼ਰਧਾਲੂਆਂ ਨੇ ਹਰਿਦੁਆਰ ਤੋਂ ਜਲ ਲੈ ਕੇ ਵਾਪਸ ਆਏ ਕਾਂਵੜੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਸ਼ਿਵ ਕਾਂਵੜ ਮਹਾਂ ਆਰਤੀ ਸੇਵਾ ਸੰਘ ਬੰਗਾ 4 ਅਗਸਤ ਨੂੰ ਪਵਿੱਤਰ ਗੰਗਾ ਜਲ ਇਕੱਠਾ ਕਰਨ ਲਈ ਹਰਿਦੁਆਰ ਲਈ ਰਵਾਨਾ ਹੋਇਆ ਸੀ। ਪੰਡਿਤ ਪੁਨੀਤ ਸ਼ਾਸਤਰੀ ਨੇ ਪੂਜਾ ਕੀਤੀ ਅਤੇ ਫਿਰ ਵਿਸ਼ਾਲ ਸ਼ੋਭਾ ਯਾਤਰਾ ਦੀ ਸ਼ੁਰੂਆਤ ਲਈ ਨਾਰੀਅਲ ਤੋੜਿਆ ਗਿਆ। ਕਾਂਵੜ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ, ਰੇਲਵੇ ਰੋਡ , ਗੁਰੂ ਤੇਗ ਬਹਾਦਰ ਗੇਟ ਅਤੇ ਮੇਨ ਰੋਡ ਤੋਂ ਹੁੰਦੀ ਹੋਈ ਸਰਾਫਾ ਬਾਜ਼ਾਰ ਅਤੇ ਪ੍ਰਾਚੀਨ ਸ਼ਿਵ ਮੰਦਰ ਪਹੁੰਚੀ। ਸ਼ਰਧਾਲੂਆਂ ਨੇ ਰਸਤੇ ਵਿੱਚ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਵੱਖ-ਵੱਖ ਥਾਵਾਂ ‘ਤੇ ਫਲ, ਚਾਹ, ਪਾਣੀ ਤੇ ਪ੍ਰਸ਼ਾਦ ਦੇ ਲੰਗਰ ਲਗਾਏ ਗਏ। ਪ੍ਰਬੰਧਕ ਕਮੇਟੀ ਦੇ ਵਲੰਟੀਅਰ ਰਾਹੁਲ ਜੈਨ, ਮੁਕੇਸ਼ ਸੂਰੀ, ਸ਼ੁਭਮ ਜੈਨ ਤੇ ਅਮਿਤ ਆਹੂਜਾ ਨੇ ਸ਼ਰਧਾਲੂਆਂ ਨੂੰ ਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਧਾਰਮਿਕ ਪ੍ਰੋਗਰਾਮਾਂ ’ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਵਿਧਾਨ ਸਭਾ ਬੰਗਾ ਇੰਚਾਰਜ ਆਈ.ਏ.ਐਸ. ਡਾ. ਧਰਮਪਾਲ ਖਮਾਚੋਂ, ਕੌਂਸਲਰ ਹਿੰਮਤ ਤੇਜਪਾਲ, ਕੌਂਸਲਰ ਜਸਵਿੰਦਰ ਸਿੰਘ ਮਾਨ, ਡਾ. ਨਵਕਾਂਤ ਭਰੋਮਜਾਰਾ ਬਲਾਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਭਾਜਪਾ ਸੀਨੀਅਰ ਆਗੂ ਪ੍ਰਿਤਪਾਲ ਬਜਾਜ, ਮੁਕੇਸ਼ ਖੋਸਲਾ ਵਿੱਕੀ, ਸਾਬਕਾ ਕੌਂਸਲਰ ਜੀਤ ਸਿੰਘ ਭਾਟੀਆ, ਰਾਮ ਭਰੋਸੇ, ਵਿਕਾਸ ਚੋਪੜਾ, ਸਪ੍ਰਸ਼ ਕੁਮਾਰ, ਰਾਹੁਲ, ਸ਼ੁਭਮ ਕੁਮਾਰ, ਮੁਕੇਸ਼, ਜੈਨਸ਼ੀਨ, ਕ੍ਰਿਸ਼ਨਾ, ਰਾਜੂ, ਮੋਹਿਤ, ਦੀਪਕ , ਵਿਸ਼ਾਲ, ਅਮਿਤ, ਆਜ਼ਾਦ ਸਿੰਘ ਸਮੀਰ, ਤਰੁਣ, ਹਨੀ, ਆਕਾਸ਼, ਸੁਭਾਸ਼ ਸ਼ਰਮਾ, ਦੀਵਾਂਸ਼ੂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।