21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਰਾਸ਼ਨ ਭੇਟ

ਬੰਗਾ, 20 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੇ ਅਗਾਂਹਵਧੂ ਨੌਜਵਾਨ ਆਗੂ ਲਾਇਨ ਸੰਦੀਪ ਕੁਮਾਰ ਗਾਬਾ ਦੀ ਰਹਿਨੁਮਾਈ ਹੇਠ ਕਲੱਬ ਵੱਲੋਂ ਸ਼੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਦੀ ਸੇਵਾ ਹਿੱਤ ਜ਼ਰੂਰੀ ਰਾਸ਼ਨ ਸਮਗਰੀ ਭੇਟ ਕੀਤੀ ਗਈ। ਇਸ ਮੌਕੇ ਲਾਇਨਜ਼ ਡਿਸਟ੍ਰਿਕਟ ਤੋਂ ਉੱਘੀਆਂ ਸ਼ਖ਼ਸੀਅਤਾਂ ਲਾਇਨ ਪਰਮਜੀਤ ਸਿੰਘ ਚਾਵਲਾ ਪਾਸਟ ਡਿਸਟ੍ਰਿਕਟ ਗਵਰਨਰ, ਲਾਇਨ ਸਵਰਨ ਸਿੰਘ ਖ਼ਾਲਸਾ ਪਾਸਟ ਡਿਸਟ੍ਰਿਕਟ ਗਵਰਨਰ ਅਤੇ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪਾਸਟ ਡਿਸਟ੍ਰਿਕਟ ਗਵਰਨਰ ਤੇ ਲਾਇਨ ਜਸਪਾਲ ਸਿੰਘ ਗਿੱਦਾ ਜ਼ੋਨ ਚੇਅਰਪਰਸਨ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 21-08-2026
ਬੰਗਾ, 20 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੇ ਅਗਾਂਹਵਧੂ ਨੌਜਵਾਨ ਆਗੂ ਲਾਇਨ ਸੰਦੀਪ ਕੁਮਾਰ ਗਾਬਾ ਦੀ ਰਹਿਨੁਮਾਈ ਹੇਠ ਕਲੱਬ ਵੱਲੋਂ ਸ਼੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਦੀ ਸੇਵਾ ਹਿੱਤ ਜ਼ਰੂਰੀ ਰਾਸ਼ਨ ਸਮਗਰੀ ਭੇਟ ਕੀਤੀ ਗਈ। ਇਸ ਮੌਕੇ ਲਾਇਨਜ਼ ਡਿਸਟ੍ਰਿਕਟ ਤੋਂ ਉੱਘੀਆਂ ਸ਼ਖ਼ਸੀਅਤਾਂ ਲਾਇਨ ਪਰਮਜੀਤ ਸਿੰਘ ਚਾਵਲਾ ਪਾਸਟ ਡਿਸਟ੍ਰਿਕਟ ਗਵਰਨਰ, ਲਾਇਨ ਸਵਰਨ ਸਿੰਘ ਖ਼ਾਲਸਾ ਪਾਸਟ ਡਿਸਟ੍ਰਿਕਟ ਗਵਰਨਰ ਅਤੇ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪਾਸਟ ਡਿਸਟ੍ਰਿਕਟ ਗਵਰਨਰ ਤੇ ਲਾਇਨ ਜਸਪਾਲ ਸਿੰਘ ਗਿੱਦਾ ਜ਼ੋਨ ਚੇਅਰਪਰਸਨ ਨੇ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਧਾਰਮਿਕ ਯਾਤਰਾਵਾਂ ਦੌਰਾਨ ਤੀਰਥ ਯਾਤਰੀਆਂ ਦੀ ਸਹੂਲਤ ਲਈ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਦੇ ਕੇ ਕਲੱਬ ਨੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਮੌਕੇ ਸ਼੍ਰੀ ਅਮਰਨਾਥ ਯਾਤਰਾ ਸੇਵਾ ਮੰਡਲ ਦੇ ਆਗੂਆਂ ਵਲੋਂ ਕਲੱਬ ਪ੍ਰਧਾਨ ਸੰਦੀਪ ਕੁਮਾਰ ਗਾਬਾ ਤੇ ਲਾਇਨ ਸਤਨਾਮ ਅਰੋੜਾ (ਸਾਗਰ) ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਲਾਇਨ ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ, ਲਾਇਨ ਗੁਲਸ਼ਨ ਕੁਮਾਰ ਤੇ ਸ਼੍ਰੀ ਅਮਰਨਾਥ ਯਾਤਰਾ ਸੇਵਾ ਮੰਡਲ ਦੇ ਅਹੁਦੇਦਾਰ ਸਨ।
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਨੈਸ਼ਨਲ ਹਾਈਵੇ ’ਤੇ ਏ.ਟੀ.ਓ. ਦੀ ਕਾਰਵਾਈ, 5 ਵਾਹਨਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਦੋ ਸਵਿਫਟ ਕਾਰਾਂ ਤੇ ਮੋਟਰਸਾਈਕਲ ਵਿਚਕਾਰ ਹੋਇਆ ਜ਼ਬਰਦਸਤ ਹਾਦਸਾ, 1 ਦੀ ਮੌਤ, ਦੋ ਗੰਭੀਰ ਜ਼ਖਮੀ
Ad Position 24